ਪ੍ਰੋ ਕਬੱਡੀ ਲੀਗ : ਬੰਗਾਲ ਦੀ ਮੁੰਬਈ ''ਤੇ ਰੋਮਾਂਚਕ ਜਿੱਤ

Saturday, Aug 10, 2019 - 02:50 AM (IST)

ਪ੍ਰੋ ਕਬੱਡੀ ਲੀਗ : ਬੰਗਾਲ ਦੀ ਮੁੰਬਈ ''ਤੇ ਰੋਮਾਂਚਕ ਜਿੱਤ

ਪਟਨਾ— ਬੰਗਾਲ ਵਾਰੀਅਰਸ ਨੇ ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਯੂ ਮੁੱਬਾ ਨੂੰ 32-30 ਨਾਲ ਹਰਾ ਦਿੱਤਾ। ਬੰਗਾਲ ਦੀ ਪੰਜ ਮੈਚਾਂ 'ਚ ਇਹ ਤੀਜੀ ਜਿੱਤ ਹੈ ਤੇ ਉਸਦੇ 17 ਅੰਕ ਹੋ ਗਏ ਹਨ ਜਦਕਿ ਮੁੰਬਈ ਦੀ ਸੱਤ ਮੈਚਾਂ 'ਚ ਇਹ ਚੌਥੀ ਹਾਰ ਹੈ ਤੇ ਉਸਦੇ 18 ਅੰਕ ਹਨ। ਬੰਗਾਲ ਅੰਕ ਸੂਚੀ 'ਚ ਮੁੰਬਈ ਚੌਥੇ ਸਥਾਨ 'ਤੇ ਹੈ। ਬੰਗਾਲ ਵਲੋਂ ਪ੍ਰਪੰਜਨ ਨੇ 6, ਮਨਿੰਦਰ ਸਿੰਘ ਨੇ ਪੰਜ ਤੇ ਬਲਦੇਵ ਸਿੰਘ ਨੇ ਪੰਜ ਅੰਕ ਹਾਸਲ ਕੀਤੇ। ਮੁੰਬਈ ਦੇ ਲਈ ਅਰਜੁਨ ਦੇਸ਼ਵਾਲ ਨੇ ਸਭ ਤੋਂ ਜ਼ਿਆਦਾ 10 ਅੰਕ ਹਾਸਲ ਕੀਤੇ ਪਰ ਉਹ ਟੀਮ ਦੀ ਹਾਰ ਨੂੰ ਨਹੀਂ ਟਾਲ ਸਕੇ। ਬੰਗਾਲ ਨੇ ਰੇਡ ਨਾਲ 17 ਤੇ ਡਿਫੈਂਸ ਨਾਲ 13 ਅੰਕ ਤੇ ਮੁੰਬਈ ਨੇ ਰੇਡ ਨਾਲ 13 ਤੇ ਡਿਫੈਂਸ ਨਾਲ 10 ਅੰਕ ਹਾਸਲ ਕੀਤੇ। ਮੈਚ 'ਚ ਚਾਰ ਮਿੰਟ ਰਹਿੰਦੇ ਹੋਏ ਸਕੋਰ 27-27 ਨਾਲ ਬਰਾਬਰੀ ਹੋ ਚੁੱਕੇ ਸਨ ਪਰ ਇਸ ਤੋਂ ਬਾਅਦ ਬੰਗਾਲ ਨੇ ਬੜ੍ਹਤ ਬਣਾਈ ਤੇ 2 ਅੰਕਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।

PunjabKesari


author

Gurdeep Singh

Content Editor

Related News