ਕ੍ਰਿਕਟ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਪ੍ਰੋ ਕਬੱਡੀ

06/28/2017 3:51:11 PM

ਮੁੰਬਈ— ਕ੍ਰਿਕਟ ਬੇਸ਼ੱਕ ਦੇਸ਼ ਦਾ ਨੰਬਰ ਇਕ ਖੇਡ ਮੰਨਿਆ ਜਾਂਦਾ ਹੈ ਪਰ ਪ੍ਰੋ ਕਬੱਡੀ ਲੀਗ ਨੇ ਸਿਰਫ ਚਾਰ ਸਾਲਾ 'ਚ ਇੰਨੀ ਲੋਕਪ੍ਰਿਯਤਾ ਹਾਸਲ ਕਰ ਲਈ ਹੈ ਕਿ ਉਹ ਕ੍ਰਿਕਟ ਨੂੰ ਹੀ ਚੁਣੌਤੀ ਦੇਣ ਲਈ ਤਿਆਰ ਹੈ। ਵੀਵੋ ਪ੍ਰੋ ਕਬੱਡੀ ਲੀਗ ਦਾ 5ਵਾਂ ਸੈਸ਼ਨ ਜੁਲਾਈ 'ਚ ਵੱਡੇ ਅਤੇ ਵਿਸ਼ਾਲ ਪੈਮਾਨੇ 'ਤੇ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦੇ ਆਯੋਜਕਾਂ ਨੇ 5ਵੇਂ ਸੈਸ਼ਨ ਦੀ ਤਿਆਰੀ ਲਈ ਬੁੱਧਵਾਰ ਨੂੰ ਇੱਥੇ ਆਯੋਜਿਤ ਇਕ ਸੰਮੇਲਨ 'ਚ ਵਿਸਥਾਰ ਰੂਪ 'ਚ ਜਾਣਕਾਰੀ ਲਈ। ਇਸ ਦੌਰਾਨ ਲੀਗ ਨਾਲ ਜੁੜੇ ਹੋਏ ਅੰਸ਼ਧਾਰਕ ਅਤੇ ਅਨੁਭਵੀ ਨੌਜਵਾਨ ਖਿਡਾਰੀ ਵੀ ਮੌਜੂਦ ਸਨ। ਲੀਗ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਜੁਲਾਈ ਤੋਂ ਅਕਤੂਬਰ ਤੱਕ 13 ਹਫਤੇ ਚੱਲੇਗਾ, ਜਿਸ 'ਚ 12 ਟੀਮਾਂ 130 ਤੋਂ ਜ਼ਿਆਦਾ ਮੈਚ ਖੇਡਣਗੀਆਂ। ਪਿਛਲੇ ਚੌਥੇ ਸੈਸ਼ਨ 'ਚ 8 ਟੀਮਾਂ ਸੀ ਅਤੇ 5 ਹਫਤੇ ਤੱਕ 65 ਮੈਚ ਖੇਡੇ ਗਏ ਸੀ। ਇਸ ਵਾਰ ਟੂਰਨਾਮੈਂਟ 'ਚ ਤਾਮਿਲਨਾਡੂ, ਗੁਜਰਾਤ, ਹਰਿਆਣਾ ਅਤੇ ਉਤਰ ਪ੍ਰਦੇਸ਼ 'ਚ 4 ਨਵੀਆਂ ਟੀਮਾਂ ਨੂੰ ਜੋੜਿਆ ਗਿਆ ਹੈ। 
ਦੇਸ਼ 'ਚ ਦੂਜਾ ਸਭ ਤੋਂ ਲੋਕਪ੍ਰਿਯ ਖੇਡ ਬਣਿਆ ਕਬੱਡੀ 
ਆਯੋਜਕਾਂ ਨੇ ਸੰਮੇਲਨ ਦੌਰਾਨ ਕਈ ਦਿਲਚਸਪ ਆਂਕੜੇ ਦਿੱਤੇ ਜਿਸ 'ਚ ਇਹ ਸਾਬਤ ਹੁੰਦਾ ਹੈ ਕਿ ਇਹ ਖੇਡ ਕ੍ਰਿਕਟ ਤੋਂ ਬਾਅਦ ਦੇਸ਼ 'ਚ ਟੀ. ਵੀ. 'ਤੇ ਦੇਖਿਆ ਜਾਣ ਵਾਲਾ ਦੂਜਾ ਸਭ ਤੋਂ ਲੋਕਪ੍ਰਿਯ ਖੇਡ ਬਣ ਗਿਆ ਹੈ। ਇਹ ਵੀ ਦਿਲਚਸਪ ਹੈ ਕਿ ਪ੍ਰੋ ਕਬੱਡੀ ਲੀਗ ਦੇ ਅਗਲੇ 5 ਸਾਲ ਦਾ ਟਾਈਟਲ ਪ੍ਰਾਯੋਜਕ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਵੀਵੋ ਹੈ ਅਤੇ ਇਸ ਨੂੰ ਵੀਵੋ ਕੰਪਨੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਅਗਲੇ 5 ਸਾਲ ਦੇ ਲਈ ਟਾਈਟਲ ਅਧਿਕਾਰ ਖਰੀਦੇ ਹਨ। ਕ੍ਰਿਕਟ ਅਤੇ ਕਬੱਡੀ ਦੇ ਆਂਕੜਿਆ ਦਾ ਤੁਲਨਾਤਮਕ ਅਧਿਐਨ ਕੀਤਾ ਜਾਵੇ ਤਾਂ ਆਈ. ਪੀ. ਐਲ. 'ਚ 8 ਟੀਮਾਂ ਆਪਣੇ 10 ਸੈਸ਼ਨ 'ਚ ਲਗਭਗ 60 ਮੈਚ ਖੇਡੇ ਜਦਕਿ ਪ੍ਰੋ ਕਬੱਡੀ ਦੇ ਪਿਛਲੇ ਸੈਸ਼ਨ 'ਚ 8 ਟੀਮਾਂ ਨੇ 65 ਮੈਚ ਖੇਡੇ ਸਨ।
ਆਈ. ਪੀ. ਐਲ.  ਦੀ ਬਰਾਬਰੀ ਕਰਦੀ ਹੈ ਪ੍ਰਾਯੋਜਕਾਂ ਦੀ ਗਿਣਤੀ 
ਪ੍ਰੋ ਕਬੱਡੀ ਦੇ 5ਵੇਂ ਸੈਸ਼ਨ 'ਚ ਜਿੱਥੇ ਟੀਮਾਂ ਦੀ ਗਿਣਤੀ ਵੱਧ ਕੇ 12 ਪਹੁੰਚ ਗਈ ਹੈ ਉਥੇ ਦੇਖਣਾ ਦਿਲਚਸਪ ਹੋਵੇਗਾ ਕਿ ਆਈ. ਪੀ. ਐਲ. ਦੇ ਅਗਲੇ ਸੈਸ਼ਨ 'ਚ ਜਦ ਚੇਨੰਈ, ਰਾਜਸਥਾਨ ਦੀ ਮੁਅੱਤਲ ਟੀਮਾਂ ਵਾਪਸ ਪਰਤਣਗੀਆਂ ਤਾਂ ਟੀਮਾਂ ਦੀ ਗਿਣਤੀ ਕਿੰਨੀ ਰੱਖੀ ਜਾਵੇਗੀ ਅਤੇ ਉਨ੍ਹਾਂ ਦੇ ਮੈਚ ਕਿੰਨੇ ਹੋਣਗੇ। ਪ੍ਰੋ ਕਬੱਡੀ ਲੀਗ ਦੇ ਆਯੋਜਕਾਂ ਨੇ ਦਰਸ਼ਕ ਸਮੱਰਥਾ ਅਤੇ ਪ੍ਰਾਯੋਜਕਾਂ ਨੂੰ ਲੈ ਕੇ ਕੁੱਝ ਆਂਕੜੇ ਵੀ ਜਾਰੀ ਕੀਤੇ ਹਨ। ਟੂਰਨਾਮੈਂਟ ਦੇ ਦੂਜੇ ਸੈਸ਼ਨ 'ਚ ਜਿੱਥੇ ਲੀਗ ਦੇ ਕੋਲ 9 ਪ੍ਰਾਯੋਜਕ ਸਨ ਉਥੇ 5ਵੇਂ ਸੈਸ਼ਨ 'ਚ ਉਸ ਦੇ ਪ੍ਰਾਯੋਜਕਾਂ ਦੀ ਗਿਣਤੀ ਵੱਧ ਕੇ 24 ਪਹੁੰਚ ਗਈ ਹੈ, ਜੋ ਆਈ. ਪੀ. ਐਲ. ਦੀ ਬਰਾਬਰੀ ਕਰਦੀ ਹੈ। ਪਿਛਲੇ ਸਾਲ ਹੋਈ ਮਹਿਲਾ ਕਬੱਡੀ ਲੀਗ ਦੀ ਟੀ. ਵੀ. 'ਤੇ ਦਰਸ਼ਕ ਸਮੱਰਥਾ 2016 ਦੇ ਯੂਰੋ ਕੱਪ ਫੁੱਟਬਾਲ ਤੋਂ ਕਿਤੇ ਜ਼ਿਆਦਾ ਸੀ।

 


Related News