ਪ੍ਰੋ ਕਬੱਡੀ ਦੇ ਸਤਵੇਂ ਸੈਸ਼ਨ ''ਚ 8 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ
Saturday, Oct 12, 2019 - 06:23 PM (IST)

ਨਵੀਂ ਦਿੱਲੀ— ਪ੍ਰੋ ਕਬੱਡੀ ਲੀਗ ਦੇ 14 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਲੇਆਫ ਤੋਂ ਪਹਿਲਾਂ ਪ੍ਰੋ ਕਬੱਡੀ ਨੇ ਐਲਾਨ ਕੀਤਾ ਹੈ ਕਿ ਸਤਵੇਂ ਸੈਸ਼ਨ 'ਚ ਕੁਲ ਅੱਠ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। ਪਲੇਆਫ 'ਚ ਜਗ੍ਹਾ ਬਣਾ ਚੁੱਕੀਆਂ 6 ਟੀਮਾਂ ਦਬੰਗ ਦਿੱਲੀ, ਬੰਗਾਲ ਵਾਰੀਅਰਸ, ਹਰਿਆਣਾ ਸਟੀਲਰਸ, ਯੂਪੀ ਯੋਧਾ, ਯੂ ਮੁੰਬਾ ਅਤੇ ਬੈਂਗਲੁਰੂ ਬੁਲਸ ਨੂੰ ਕੁਝ ਪੁਰਸਕਾਰ ਰਾਸ਼ੀ ਜ਼ਰੂਰ ਮਿਲੇਗੀ। ਪਲੇਆਫ ਮੁਕਾਬਲੇ ਅਹਿਮਦਾਬਦ 'ਚ ਖੇਡੇ ਜਾਣਗੇ। ਚੈਂਪੀਅਨ ਨੂੰ ਤਿੰਨ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੇਗੀ ਜਦਕਿ ਉਪ ਜੇਤੂ ਨੂੰ ਇਕ ਕਰੋੜ 80 ਲੱਖ ਰੁਪਏ ਮਿਲਣਗੇ। ਤੀਜੇ ਅਤੇ ਚੌਥੇ ਸਥਾਨ ਦੀਆਂ ਟੀਮਾਂ 90-90 ਲੱਖ ਰੁਪਏ ਮਿਲਣਗੇ ਜਦਕਿ ਪੰਜਵੇਂ ਅਤੇ ਛੇਵੇਂ ਸਥਾਨ ਦੀਆਂ ਟੀਮਾਂ ਨੂੰ 45-45 ਲੱਖ ਰੁਪਏ ਮਿਲਣਗੇ। ਬਾਕੀ ਪੁਰਸਕਾਰ ਰਾਸ਼ੀ ਨਿੱਜੀ ਪੁਰਸਕਾਰਾਂ 'ਚ ਦਿੱਤੀ ਜਾਵੇਗੀ।