ਪ੍ਰੋ ਕਬੱਡੀ : ਦਬੰਗ ਦਿੱਲੀ ਅਤੇ ਬੰਗਾਲ ਵਾਰੀਅਰਸ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ
Friday, Oct 18, 2019 - 10:06 AM (IST)

ਸਪੋਰਟਸ ਡੈਸਕ— ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ ਦੇ ਪਹਿਲੇ ਸੈਮੀਫਾਈਨਲ 'ਚ ਦਬੰਗ ਦਿੱਲੀ ਨੇ ਜਿੱਤ ਦਰਜ ਕਰਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਬੁੱਧਵਾਰ ਨੂੰ ਅਹਿਮਦਾਬਾਦ 'ਚ ਖੇਡੇ ਗਏ ਮੁਕਾਬਲੇ 'ਚ ਦਬੰਗ ਦਿੱਲੀ ਦੀ ਟੀਮ ਨੇ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਨੂੰ 44-38 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਦਬੰਗ ਦਿੱਲੀ ਨੇ ਨਵੀਨ ਕੁਮਾਰ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ 'ਤੇ ਪ੍ਰੋ ਕਬੱਡੀ ਲੀਗ ਦੇ ਇਤਿਹਾਸ 'ਚ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਜਦਕਿ ਦਿਨ ਦੇ ਦੂਜੇ ਸੈਮੀਫਾਈਨਲ 'ਚ ਬੰਗਾਲ ਵਾਰੀਅਰਸ ਨੇ ਕਰੀਬੀ ਮੁਕਾਬਲੇ 'ਚ ਯੂ-ਮੁੰਬਾ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ। ਬੰਗਾਲ ਨੇ ਆਖ਼ਰੀ ਸਮੇਂ ਮੁੰਬਾ ਨੂੰ 37-35 ਨਾਲ ਹਰਾਇਆ। ਹੁਣ ਅਹਿਮਦਾਬਾਦ 'ਚ ਹੀ 19 ਅਕਤੂਬਰ (ਸ਼ਨੀਵਾਰ) ਨੂੰ ਦਬੰਗ ਦਿੱਲੀ ਅਤੇ ਬੰਗਾਲ ਵਾਰੀਅਰਸ ਦੀਆਂ ਟੀਮਾਂ ਖਿਤਾਬੀ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੀਆਂ।