ਭਾਰਤ ਨੇ ਬਹਿਰੀਨ ਇੰਟਰਨੈਸ਼ਨਲ ਸੀਰੀਜ਼ 'ਚ ਜਿੱਤੇ ਦੋ ਸੋਨ ਤਮਗੇ
Tuesday, Oct 15, 2019 - 12:43 PM (IST)

ਸਪੋਰਟਸ ਡੈਸਕ—ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਹਿਰੀਨ ਇੰਟਰਨੈਸ਼ਨਲ ਸੀਰੀਜ਼ ਵਿਚ ਦੋ ਸੋਨ ਤਮਗੇ ਜਿੱਤ ਲਏ ਹਨ। ਭਾਰਤ ਨੇ ਇਸ ਪ੍ਰਤੀਯੋਗਿਤਾ ਵਿਚ ਪੁਰਸ਼ ਸਿੰਗਲਜ਼ ਤੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ। ਮਿਲੀ ਜਾਣਕਾਰੀ ਮੁਤਾਬਕ ਪ੍ਰਿਆਂਸ਼ੁ ਰਾਜਾਵਤ ਨੇ ਬਹਿਰੀਨ ਦੇ ਇਸੇ ਟਾਊਨ 'ਚ ਐਤਵਾਰ ਨੂੰ ਫਾਈਨਲ ਮੁਕਾਬਲੇ 'ਚ ਟਾਪ ਸੀਡ ਕਨਾਡਾ ਦੇ ਜੈਸਨ ਐਂਥੋਨੀ ਹੋ-ਸ਼ੁਈ ਨੂੰ 16-21 , 21-7, 21-12 ਨਾਲ ਹਰਾ ਕੇ ਪੁਰਸ਼ ਸਿੰਗਲ ਦਾ ਖਿਤਾਬ ਜਿੱਤਿਆ।
ਉਨ੍ਹਾਂ ਨੇ ਇਹ ਮੁਕਾਬਲਾ 61 ਮਿੰਟਾਂ 'ਚ ਜਿੱਤਿਆ। ਜੂਹੀ ਦੇਵਾਂਗਨ ਅਤੇ ਵੇਂਕਟ ਗੌਰਵ ਪ੍ਰਸਾਦ ਦੀ ਟਾਪ ਦਰਜੇ ਦੀ ਜੋੜੀ ਨੇ ਥਾਈਲੈਂਡ ਦੀ ਜੋੜੀ ਪੰਨਾਵਤ ਥੀਰਾਪਾਨਿਤਨੁਨ ਅਤੇ ਕੰਨਿਆਨਾਤ ਸੁਡਚੋਇਕੋਮ ਨੂੰ 34 ਮਿੰਟ 'ਚ 21-18, 21-16 ਨਾਲ ਹਰਾ ਕੇ ਮਿਕਸ ਡਬਲਜ਼ ਦਾ ਸੋਨ ਤਮਗਾ ਜਿੱਤਿਆ।