ਕ੍ਰਿਕਟਰ ਜੈਸਵਾਲ ਦੀ ਤਾਰੀਫ ਕਰਨ 'ਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਲੋਕਾਂ ਨੇ ਕੀਤਾ ਟ੍ਰੋਲ

02/06/2020 6:32:02 PM

ਸਪੋਰਟਸ ਡੈਸਕ— ਆਈ ਸੀ. ਸੀ. ਅੰਡਰ 19 ਵਰਲਡ ਕਪ ਸੈਮੀਫਾਈਲ 'ਚ ਪਾਕਿਸਤਾਨ ਖਿਲਾਫ ਸੈਂਕੜਾ ਲਗਾਉਣ ਵਾਲੇ ਯਸ਼ਸਵੀ ਜੈਸਵਾਲ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ। ਜੈਸਵਾਲ ਦੀ ਪ੍ਰਸ਼ੰਸਾ ਦੁਨੀਆ ਭਰ ਦੇ ਲੋਕ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਹੁਣ ਉਨ੍ਹਾਂ ਦੀ ਤਾਰੀਫ ਰਾਜਨੀਤੀ ਦੀ ਦੁਨੀਆ 'ਚੋਂ ਵੀ ਹੋਣ ਲੱਗ ਪਈ ਹੈ। ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਟਵਿਟਰ ਹੈਂਡਲ ਤੋਂ ਜੈਸਵਾਲ ਦੀ ਤਸਵੀਰ ਸ਼ੇਅਰ ਕਰ ਕੈਪਸ਼ਨ 'ਚ ਇਕ ਕਹਾਵਤ ਲਿੱਖ ਕੇ ਤਾਰੀਫ ਕੀਤੀ ਹੈ।

PunjabKesari

ਕਾਂਗਰਸ ਜਨਰਲ ਸਕੱਤਰ ਨੇ ਇਸ ਨੌਜਵਾਨ ਕ੍ਰਿਕਟਰ ਦੀ ਤਾਰੀਫ ਕਰ ਆਪਣੀ ਪੋਸਟ 'ਚ ਲਿਖਿਆ, ਜੈਸਵਾਲ ਉੱਤਰ ਪ੍ਰਦੇਸ਼ ਦੇ ਭਦੋਹੀ ਜਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਦਸ਼ਰਥ ਮਾਂਝੀ ਦੀ ਕਹਾਵਤ, ਜਦੋਂ ਤੱਕ ਤੋੜਾਂਗੇ ਨਹੀਂ, ਤਦ ਤਕ ਛੱਡਾਂਗੇ ਨਹੀਂ,”ਨੂੰ ਸਾਬਤ ਕਰ ਰਹੇ ਹਨ। ਆਪਣੇ ਨਾਂ ਦੇ ਮੁਤਾਬਕ ਯਸ਼ ਫੈਲਾ ਰਹੇ ਹਨ। ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ । ਜੈਸਵਾਲ ਨੇ ਪਾਕਿਸਤਾਨ ਨੂੰ ਪੋਚੇਫਸਟਰਮ ਦੇ ਸੇਨਵੇਸ ਪਾਰਕ 'ਚ ਜਿਸ ਤਰ੍ਹਾਂ ਨਾਲ ਧੋਤਾ ਹੈ ਯਕੀਨਨ ਉਹ ਕਾਬਿਲ-ਏ-ਤਾਰੀਫ ਹੈ।PunjabKesari ਪ੍ਰਿਅੰਕਾ ਵਾਡਰਾ ਨੇ ਵੀ ਉਨ੍ਹਾਂ ਦੀ ਖੇਡ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ ਪਰ ਇਸ ਟਵਿਟਰ 'ਤੇ ਇਸ ਪੋਸਟ ਦੇ ਰਾਹੀਂ ਉਹ ਖੁਦ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਈ। ਪ੍ਰਿਅੰਕਾ ਵਲੋਂ ਸ਼ੇਅਰ ਕੀਤੀ ਗਈ ਪੋਸਟ 'ਤੇ ਲੋਕ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਦਾ ਕਾਫੀ ਮਜ਼ਾਕ ਉਡਾ ਰਹੇ ਹਨ। ਲੋਕ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਖਿਲਾਫ ਵੀ ਕਈ ਤਰ੍ਹਾਂ ਦੀਆਂ ਗੱਲਾਂ ਲਿੱਖ ਰਹੇ ਹਨ। ਪ੍ਰਿਅੰਕਾ ਦੀ ਪੋਸਟ ਟਵੀਟਰ 'ਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪੋਸਟ 'ਤੇ ਇਕ ਹਜ਼ਾਰ ਤੋਂ ਜ਼ਿਆਦਾ ਰੀਟਵੀਟ ਹੋ ਚੁੱਕੇ ਹਨ ਜ਼ਿਆਦਾਤਰ ਯੂਜ਼ਰ ਰਾਹੁਲ ਗਾਂਧੀ ਲਈ ਭੱਦੇ ਕਮੈਂਟਸ ਕਰ ਟ੍ਰੋਲ ਕਰ ਰਹੇ ਹੈ।

ਪ੍ਰਿਯੰਕਾਂ ਦੀ ਪੋਸਟ 'ਤੇ ਲੋਕਾਂ ਵਲੋਂ ਕੀਤੇ ਗਏ ਟਵਿਟ

PunjabKesariPunjabKesariPunjabKesari

 


Related News