ਇਹ ਕ੍ਰਿਕਟਰ IPL ਤੋਂ ਪਹਿਲਾਂ ਇਸ ਅਦਾਕਾਰਾ ਨਾਲ ਪਿਆਰ ਦੀ ਪਿੱਚ ''ਤੇ ਲਗਾ ਰਿਹੈ ਚੌਕੇ-ਛੱਕੇ

09/10/2020 1:47:51 AM

ਨਵੀਂ ਦਿੱਲੀ :  ਕ੍ਰਿਕਟ ਅਤੇ ਫਿਲਮੀ ਦੁਨੀਆ ਦਾ ਸ਼ੁਰੂ ਤੋਂ ਹੀ ਆਪਸ 'ਚ ਡੂੰਘਾ ਸੰਬੰਧ ਰਿਹਾ ਹੈ ਅਤੇ ਕਈ ਖਿਡਾਰੀਆਂ ਨੇ ਅਦਾਕਾਰਾ ਨਾਲ ਵਿਆਹ ਵੀ ਕੀਤਾ ਹੈ। ਹੁਣ ਪ੍ਰਿਥਵੀ ਸ਼ਾ ਨੂੰ ਅਦਾਕਾਰਾ ਪ੍ਰਾਚੀ ਸਿੰਘ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਦੋਵੇਂ (ਖਿਡਾਰੀ ਅਤੇ ਅਦਾਕਾਰਾ) ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਫਲਰਟ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਇਹ ਅਫਵਾਹਾਂ ਜ਼ੋਰ ਫੜ ਰਹੀਆਂ ਹਨ।

ਅਦਾਕਾਰਾ ਪ੍ਰਾਚੀ ਸਿੰਘ ਲਗਾਤਾਰ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਫੋਟੋਜ 'ਤੇ ਰਿਪਲਾਈ ਕਰ ਰਹੀ ਹੈ। ਹਾਲਾਂਕਿ ਇਸ ਦੌਰਾਨ ਸ਼ਾ ਵੀ ਪਿੱਛੇ ਨਹੀਂ ਹਨ ਅਤੇ ਉਹ ਵੀ ਪ੍ਰਾਚੀ ਦੇ ਕੁਮੈਂਟਸ ਦਾ ਜਵਾਬ ਦਿੰਦੇ ਹੋਏ ਅਤੇ ਫਲਰਟ ਕਰਦੇ ਹੋਏ ਦਿਖਾਈ ਦਿੱਤੇ ਹਨ। ਫਿਲਹਾਲ ਦੋਵਾਂ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਅਦਾਕਾਰਾ ਦੀ ਗੱਲ ਕਰੀਏ ਤਾਂ ਉਹ ਹੁਣੇ ਫਿਲਮ ਇੰਡਸਟਰੀ 'ਚ ਨਵੀਂ ਹੈ ਅਤੇ ਕਲਰਸ ਚੈਨਲ 'ਤੇ ਆਉਣ ਵਾਲੇ ਸੀਰੀਅਲ ਉਡਾਣ 'ਚ ਭੂਮਿਕਾ ਨਿਭਾ ਰਹੀ ਹੈ। ਉਥੇ ਹੀ ਸ਼ਾ ਨੇ 18 ਸਾਲ ਦੀ ਉਮਰ 'ਚ ਟੈਸਟ 'ਚ ਡੈਬਿਊ ਕੀਤਾ ਸੀ ਅਤੇ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਬਣੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਮੈਚਾਂ ਦੀ ਸੀਰੀਜ਼ 'ਚ 237 ਦੌੜਾਂ ਆਪਣੇ ਨਾਮ ਕੀਤੇ ਸਨ। ਫਿਲਹਾਲ ਇਹ ਨੌਜਵਾਨ ਖਿਡਾਰੀ ਆਈ.ਪੀ.ਐੱਲ. ਦਾ ਹਿੱਸਾ ਹੈ ਅਤੇ ਅਭਿਆਸ ਕਰ ਰਿਹਾ ਹੈ।
ਪ੍ਰਾਚੀ ਸਿੰਘ ਦੀਆਂ ਕੁੱਝ ਖਾਸ ਤਸਵੀਰਾਂ


​​​​​​
Inder Prajapati

Content Editor

Related News