ਪਿ੍ਰਥਵੀ ਸ਼ਾਅ ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ ਮੈਚ ਖੇਡਣ ਲਈ ਫਿੱਟ ਤੇ ਤਿਆਰ : ਸ਼ਾਸਤਰੀ

Friday, Feb 28, 2020 - 03:49 PM (IST)

ਪਿ੍ਰਥਵੀ ਸ਼ਾਅ ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ ਮੈਚ ਖੇਡਣ ਲਈ ਫਿੱਟ ਤੇ ਤਿਆਰ : ਸ਼ਾਸਤਰੀ

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਫੈਸਲਾਕੁੰਨ ਮੁਕਾਬਲਾ ਕੱਲ ਕ੍ਰਾਈਸਟਚਰਚ ਦੇ ਹੇਗਲੇ ਓਵਲ ਸਟੇਡੀਅਮ ’ਚ ਖੇਡਿਆ ਜਾਵੇਗਾ ਜਿੱਥੇ ਦੋਹਾਂ ਟੀਮਾਂ ਨੇ ਆਪਣੀ ਕਮਰ ਕਸ ਲਈ ਹੈ। ਅਜਿਹੇ ’ਚ ਦੂਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਸਾਫ ਕੀਤਾ ਕਿ ਦੂਜੇ ਟੈਸਟ ’ਚ ਓਪਨਿੰਗ ਲਈ ਪਿ੍ਰਥਵੀ ਸ਼ਾਅ ਹੀ ਉਤਰਨਗੇ। 

PunjabKesariਦਰਅਸਲ, ਮੈਚ ਤੋਂ ਪਹਿਲਾਂ ਹੈੱਡ ਕੋਚ ਸ਼ਾਸਤਰੀ ਨੇ ਕਿਹਾ, ‘‘ਪਿ੍ਰਥਵੀ ਖੇਡਣ ਨੂੰ ਤਿਆਰ ਹੈ।’’ ਭਾਰਤੀ ਟੀਮ ਚਾਹੇਗੀ ਕਿ ਅਜਿੰਕਯ ਰਹਾਨੇ, ਹਨੁਮਾ ਵਿਹਾਰੀ ਅਤੇ ਚੇਤੇਸ਼ਵਰ ਪੁਜਾਰਾ ’ਚੋਂ ਕੋਈ ਹਾਂ-ਪੱਖੀ ਅੰਦਾਜ਼ ’ਚ ਬੱਲੇਬਾਜ਼ੀ ਕਰੇ। ਭਾਰਤ ਦੀ ਪਲੇਇੰਗ ਇਲੈਵਨ ’ਚ ਇਕ ਬਦਲਾਅ ਦੀ ਸੰਭਾਵਨਾ ਹੈ। ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਟੀਮ ’ਚ ਲਿਆ ਜਾ ਸਕਦਾ ਹੈ। ਸ਼ਾਸਤਰੀ ਨੇ ਕਿਹਾ ਕਿ ਇਸ ’ਤੇ ਫੈਸਲਾ ਕੱਲ ਲਿਆ ਜਾਵੇਗਾ ਪਰ ਉਨ੍ਹਾਂ ਨੇ ਸੌਰਾਸ਼ਟਰ ਦੇ ਆਲਰਾਊਂਡਰ ਨੂੰ ਟੀਮ ’ਚ ਰੱਖਣ ਦੇ ਪੂਰੇ ਸੰਕੇਤ ਦਿੱਤੇ। ਉਨ੍ਹਾਂ ਕਿਹਾ, ‘‘ਤੁਸੀਂ ਹਾਲਾਤ ਦੇਖਦੇ ਹੋ ਅਤੇ ਇਹ ਵੀ ਪਤਾ ਕਰਦੇ ਹੋ ਕਿ ਗੇਂਦ ਕਿੰਨੀ ਸਪਿਨ ਲਵੇਗੀ। ਅਸ਼ਵਿਨ ਵਿਸ਼ਵ ਪੱਧਰੀ ਗੇਂਦਬਾਜ਼ ਹੈ ਪਰ ਮੈਨੂੰ ਲਗਦਾ ਹੈ ਕਿ ਉਹ ਆਪਣੀ ਵਰਤਮਾਨ ਖੇਡ ਤੋਂ ਨਿਰਾਸ਼ ਹੋਵੇਗਾ।’

PunjabKesariਜ਼ਿਕਰਯੋਗ ਹੈ ਕਿ ਸ਼ਾਸਤਰੀ ਨੇ ਦੂਜੇ ਮੈਚ ਦੀ ਪੂਰਬਲੀ ਸ਼ਾਮ ’ਤੇ ਕਿਹਾ, ‘‘ਇਸ ਤਰ੍ਹਾਂ ਦਾ ਝਟਕਾ ਮਿਲਣਾ ਵੀ ਸਹੀ ਹੈ ਕਿਉਂਕਿ ਇਸ ਨਾਲ ਤੁਹਾਡਾ ਦਿਮਾਗ਼ ਖੁੱਲ੍ਹ ਜਾਂਦਾ ਹੈ। ਜਦੋਂ ਤੁਸੀਂ ਹਮੇਸ਼ਾ ਖੁੱਲ੍ਹੇ ਰਸਤੇ ’ਤੇ ਚਲ ਰਹੇ ਹੁੰਦੇ ਹੋ ਅਤੇ ਹਾਰ ਦਾ ਸਵਾਦ ਨਹੀਂ ਚਖਦੇ ਤਾਂ ਇਸ ਨਾਲ ਤੁਹਾਡਾ ਦਿਮਾਗ਼ ਇਕ ਤਰ੍ਹਾਂ ਕੁੰਦ ਹੋ ਸਕਦਾ ਹੈ।’’ ਹੇਗਲੇ ਓਵਲ ਦੀ ਘਾਹ ਵਾਲੀ ਪਿੱਚ ’ਤੇ ਸ਼ਨੀਵਾਰ ਨੂੰ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਜਿਹੇ ਬੱਲੇਬਾਜ਼ਾਂ ਨੂੰ ਸਖਤ ਪ੍ਰੀਖਿਆ ਤੋਂ ਗੁਜ਼ਰਨਾ ਹੋਵੇਗਾ। ਇਸ ਮੈਦਾਨ ’ਤੇ ਨਿਊਜ਼ੀਲੈਂਡ ਨੇ ਇਕ ਮੈਚ ਨੂੰ ਛੱਡ ਕੇ ਅਜੇ ਤਕ ਸਾਰੇ ਮੈਚ ਜਿੱਤੇ ਹਨ। 


author

Tarsem Singh

Content Editor

Related News