ਪ੍ਰਿਥਵੀ ਸ਼ਾਅ ਡੋਪਿੰਗ 'ਚ ਫੇਲ, 8 ਮਹੀਨੇ ਲਈ ਸਸਪੈਂਡ
Tuesday, Jul 30, 2019 - 08:17 PM (IST)

ਨਵੀਂ ਦਿੱਲੀ— ਨੌਜਵਾਨ ਕ੍ਰਿਕਟਰ ਪ੍ਰਿਥਵੀ ਸ਼ਾਅ ਨੂੰ ਡੋਪਿੰਗ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 8 ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਵਿੰਡੀਜ਼ ਵਿਰੁੱਧ 2018 'ਚ 2 ਟੈਸਟ ਮੈਚ ਖੇਡਣ ਵਾਲੇ 19 ਸਾਲਾ ਸ਼ਾਅ ਰਿਪੋਰਟਾਂ ਅਨੁਸਾਰ ਆਪਣੇ ਕਮਰ ਦੀ ਸੱਟ ਦਾ ਇਲਾਜ ਕਰਾ ਰਹੇ ਹਨ। ਉਸਦਾ ਸੈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੇ ਦੌਰਾਨ ਡੋਪਿੰਗ ਟੈਸਟ ਕੀਤਾ ਗਿਆ ਤੇ ਉਸ ਨੂੰ 'ਟਰਬੁਟੈਲਾਈਨ' ਦਾ ਦੋਸ਼ੀ ਪਾਇਆ ਗਿਆ। ਸ਼ਾਅ ਤੋਂ ਇਲਾਵਾ ਦੋ ਹੋਰ ਘਰੇਲੂ ਖਿਡਾਰੀਆਂ ਵਿਦਰਭ ਦੇ ਅਕਸ਼ੈ ਦੁਲਾਰਵਰ ਤੇ ਰਾਜਸਥਾਨ ਦੇ ਗਜਰਾਜ ਨੂੰ ਵੀ ਕ੍ਰਿਕਟ ਬੋਰਡ ਦੀ ਐਂਟੀ-ਡੋਪਿੰਗ ਕੋਡ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ। ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ ਕਿ ਮੁੰਬਈ ਕ੍ਰਿਕਟ ਸੰਘ ਦੇ ਨਾਲ ਰਜਿਸਟਰਡ ਪ੍ਰਿਥਵੀ ਸ਼ਾਅ ਨੂੰ ਡੋਪਿੰਗ 'ਚ ਫੜੇ ਜਾਣ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਸ਼ਾਅ ਨੇ ਅਣਜਾਣੇ 'ਚ ਪਾਬੰਦੀ ਪਦਾਰਥ ਦਾ ਸੇਵਨ ਕੀਤਾ ਹੈ। ਸ਼ਾਅ ਨੂੰ ਅੱਠ ਮਹੀਨੇ ਦੇ ਲਈ ਸਸਪੈਂਡ ਕੀਤਾ ਗਿਆ ਹੈ। ਜੋ 16 ਮਾਰਚ 2019 ਤੋਂ 15 ਨਵੰਬਰ 2019 ਤਕ ਰਹੇਗਾ। ਇਸਦਾ ਮਤਲਬ ਹੈ ਕਿ ਉਹ ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ 'ਚ ਨਹੀਂ ਖੇਡ ਸਕੇਗਾ।