ਪ੍ਰਿਥਵੀ ਸ਼ਾਹ ਨੇ ਕੀਤੀ ਸਹਿਵਾਗ ਦੀ ਬਰਾਬਰੀ, ਸ਼੍ਰੀਲੰਕਾ ਵਿਰੁੱਧ ਖੇਡੀ ਧਮਾਕੇਦਾਰ ਪਾਰੀ

Sunday, Jul 18, 2021 - 09:29 PM (IST)

ਪ੍ਰਿਥਵੀ ਸ਼ਾਹ ਨੇ ਕੀਤੀ ਸਹਿਵਾਗ ਦੀ ਬਰਾਬਰੀ, ਸ਼੍ਰੀਲੰਕਾ ਵਿਰੁੱਧ ਖੇਡੀ ਧਮਾਕੇਦਾਰ ਪਾਰੀ

ਨਵੀਂ ਦਿੱਲੀ- ਸ਼੍ਰੀਲੰਕਾ ਤੇ ਭਾਰਤ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਸ਼੍ਰੀਲੰਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 263 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕੀਤੀ। ਸ਼੍ਰੀਲੰਕਾ ਦੇ ਵਿਰੁੱਧ ਕਪਤਾਨ ਸ਼ਿਖਰ ਧਵਨ ਦੇ ਨਾਲ ਪ੍ਰਿਥਵੀ ਸ਼ਾਹ ਓਪਨਿੰਗ ਦੇ ਲਈ ਆਏ। ਪ੍ਰਿਥਵੀ ਸ਼ਾਹ ਨੇ ਆਉਂਦੇ ਹੀ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ।

ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ

ਸ਼ਿਖਰ ਧਵਨ ਦੇ ਨਾਲ ਓਪਨਿੰਗ ਬੱਲੇਬਾਜ਼ੀ ਦੇ ਲਈ ਪ੍ਰਿਥਵੀ ਸ਼ਾਹ ਨੇ ਇਕ ਪਾਸਾ ਸੰਭਾਲੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਹ ਨੇ ਪਾਵਰਪਲੇਅ ਦਾ ਫਾਇਦਾ ਚੁੱਕਦੇ ਹੋਏ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਦੇ ਵਿਰੁੱਧ ਚੌਕਿਆਂ ਦੀ ਝੜੀ ਲਗਾ ਦਿੱਤੀ। ਸ਼ਾਹ ਨੇ ਸਿਰਫ 24 ਗੇਂਦਾਂ 'ਤੇ 43 ਦੌੜਾਂ ਦੀ ਪਾਰੀ ਖੇਡੀ। ਸ਼ਾਹ ਦੀ ਇਸ ਪਾਰੀ ਦੇ ਦੌਰਾਨ ਉਸਦਾ ਸਟ੍ਰਾਈਕ ਰੇਟ 179 ਦਾ ਰਿਹਾ। ਆਪਣੀ ਇਸ ਪਾਰੀ ਦੇ ਦੌਰਾਨ ਸ਼ਾਹ ਨੇ 9 ਚੌਕੇ ਲਗਾ ਦਿੱਤੇ। ਸ਼ਾਹ ਦੀ ਇਸ ਪਾਰੀ ਦੇ ਦੌਰਾਨ ਸਹਿਵਾਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ।

PunjabKesari
ਦਰਅਸਲ ਪ੍ਰਿਥਵੀ ਸ਼ਾਹ ਤੋਂ ਪਹਿਲਾਂ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਸਹਿਵਾਗ ਵੀ ਸ਼੍ਰੀਲੰਕਾ ਵਿਰੁੱਧ ਇਹ ਰਿਕਾਰਡ ਬਣਾ ਚੁੱਕੇ ਹਨ। ਦੋਵੇਂ ਹੀ ਬੱਲੇਬਾਜ਼ਾਂ ਨੇ ਸ਼੍ਰੀਲੰਕਾ ਦੇ ਵਿਰੁੱਧ ਪਾਵਰਪਲੇਅ ਦੇ ਪਹਿਲੇ 6 ਓਵਰਾਂ ਵਿਚ ਹੀ 40 ਤੋਂ ਜ਼ਿਆਦਾ ਦੌੜਾਂ ਬਣਾ ਲਈਆਂ। ਸਹਿਵਾਗ ਨੇ ਸ਼੍ਰੀਲੰਕਾ ਦੇ ਵਿਰੁੱਧ ਇਹ ਰਿਕਾਰਡ ਸਾਲ 2005 ਵਿਚ ਕੀਤਾ ਸੀ। ਸ਼੍ਰੀਲੰਕਾ ਦੇ ਵਿਰੁੱਧ ਪ੍ਰਿਥਵੀ ਸ਼ਾਹ ਨੇ ਭਾਰਤੀ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ ਸੀ। 

ਇਹ ਖ਼ਬਰ ਪੜ੍ਹੋ- 'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'


ਵਨ ਡੇ ਵਿਚ ਭਾਰਤੀ ਓਪਨਰ ਵਲੋਂ ਟਾਪ ਸਟ੍ਰਾਈਕਰੇਟ
218.18 - ਸਹਿਵਾਗ ਬਨਾਮ ਸ਼੍ਰੀਲੰਕਾ 
185.00 - ਸਹਿਵਾਗ ਬਨਾਮ  ਪਾਕਿ
184.37 - ਸਹਿਵਾਗ ਬਨਾਮ  ਬੰਗਲਾਦੇਸ਼
179.16 - ਪ੍ਰਿਥਵੀ ਸ਼ਾਹ ਬਨਾਮ ਸ਼੍ਰੀਲੰਕਾ 
177.27 - ਸਹਿਵਾਗ ਬਨਾਮ ਹਾਂਗਕਾਂਗ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News