Bday spl: ਸਚਿਨ ਤੋਂ ਬਾਅਦ ਇਹ ਕਾਰਨਾਮੇ ਰਹੇ ਪ੍ਰਿਥਵੀ ਸ਼ਾਅ ਦੇ ਨਾਂ
Friday, Nov 09, 2018 - 02:37 PM (IST)

ਨਵੀਂ ਦਿੱਲੀ—ਟੀਮ ਇੰਡੀਆ ਦੇ ਯੁਵਾ ਓਪਨਿੰਗ ਬੱਲੇਬਾਜ਼ ਪ੍ਰਿਥਵੀ ਪੰਕਜ ਸ਼ਾਅ ਅੱਜ ਆਪਣਾ 19ਵਾਂ ਜਨਮਦਿਨ ਮਨਾਂ ਰਹੇ ਹਨ। ਪਿਛਲੇ ਮਹੀਨੇ ਹੀ ਵੈਸਟਇੰਡੀਜ਼ ਖਿਲਾਫ ਟੈਸਟ ਕ੍ਰਿਕਟ ਨਾਲ ਇਸ ਬੱਲੇਬਾਜ਼ ਨੇ ਆਪਣੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2018 'ਚ ਇਸ ਖਿਡਾਰੀ ਨੂੰ ਜਿੱਥੇ-ਜਿੱਥੇ ਮੌਕਾ ਮਿਲਿਆ, ਉਸਨੇ ਉਥੇ-ਉਥੇ ਆਪਣਾ ਜਲਵਾ ਬਿਖੇਰਿਆ।
-ਕਪਤਾਨੀ 'ਚ ਦਿਵਾਇਆ ਅੰਡਰ-19 ਵਰਲਡ ਕੱਪ
ਇਸ ਸਾਲ ਨਿਊਜ਼ੀਲੈਂਡ 'ਚ ਆਯੋਜਿਤ ਹੋਏ ਅੰਡਰ-19 ਵਰਲਡ ਕੱਪ 'ਚ ਉਹ ਭਾਰਤੀ ਟੀਮ ਦੇ ਕਪਤਾਨ ਰਹੇ ਅਤੇ ਉਨ੍ਹਾਂ ਨੇ ਖਿਤਾਬ ਦੇਸ਼ ਨੂੰ ਦਿਵਾਇਆ। ਫਾਈਨਲ 'ਚ ਭਾਰਤੀ ਟੀਮ ਨੇ ਆਸਟ੍ਰੇਲੀਆ ਅੰਡਰ-19 ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ।
- ਆਈ.ਪੀ.ਐੱਲ. 'ਚ ਦਿਖਾਇਆ ਜਲਵਾ
ਆਈ.ਪੀ.ਐੱਲ. 2018 'ਚ ਦਿੱਲੀ ਡੇਅਰਡੇਵਿਲਸ ਨੇ ਉਨ੍ਹਾਂ ਨੂੰ 1.2 ਕਰੋੜ 'ਚ ਖਰੀਦਿਆ। ਉਹ ਆਈ.ਪੀ.ਐੱਲ. 'ਚ ਫਿਫਟੀ ਲਗਾਉਣ ਵਾਲੇ ਸੰਯੁਕਤ ਰੂਪ ਨਾਲ ਸਭ ਤੋਂ ਨੌਜਵਾਨ ਖਿਡਾਰੀ ਬਣੇ।
-ਡੈਬਿਊ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ
ਸਿਰਫ 18 ਸਾਲ ਦੇ ਇਸ ਨੌਜਵਾਨ ਓਪਨਰ ਨੇ ਟੈਸਟ ਡੈਬਿਊ 'ਚ ਸੈਂਕੜਾ ਲਗਾਇਆ। ਭਾਰਤ ਵੱਲੋਂ ਅਜਿਹਾ ਕਰਨ ਵਾਲੇ ਸ਼ਾਅ ਸਭ ਤੋਂ ਨੌਜਵਾਨ ਕ੍ਰਿਕਟਰ ਹਨ। ਰਾਜਕੋਟ ਦੇ ਮੈਦਾਨ 'ਤੇ ਉਨ੍ਹਾਂ ਨੇ ਵਿੰਡੀਜ਼ ਖਿਲਾਫ 134 ਦੌੜਾਂ ਦੀ ਪਾਰੀ ਖੇਡੀ। 154 ਗੇਂਦਾਂ ਦੀ ਇਸ ਪਾਰੀ 'ਚ ਸ਼ਾਅ ਨੇ 19 ਚੌਕੇ ਲਗਾਏ।
-ਦੁਨੀਆ ਦਾ ਤੀਜਾ ਖਿਡਾਰੀ
ਕ੍ਰਿਕਟ ਇਤਿਹਾਸ 'ਚ ਪ੍ਰਿਥਵੀ ਸ਼ਾਅ ਦੁਨੀਆ ਦੇ ਅਜਿਹੇ ਤੀਜੇ ਖਿਡਾਰੀ ਹਨ, ਜਿਨ੍ਹਾਂ ਨੇ ਆਪਣੇ ਇੰਟਰਨੈਸ਼ਨਲ ਟੈਸਟ ਦੇ ਡੈਬਿਊ 'ਚ ਸੈਂਕੜਾ ਲਗਾਇਆ। ਸਭ ਤੋਂ ਪਹਿਲਾਂ ਇਹ ਉਪਲਬਧੀ ਭਾਰਤ ਦੇ ਹੀ ਗੁੰਡਪਾ ਵਿਸ਼ਵਨਾਥ ਨੇ 1969 'ਚ ਆਪਣੇ ਨਾਂ ਕੀਤੀ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਡਿਕਰ ਵੇਲਹਮ ਨੇ 1980-81 'ਚ ਇਹ ਕਾਰਨਾਮਾ ਕੀਤਾ ਸੀ ਅਤੇ ਹੁਣ ਪ੍ਰਿਥਵੀ ਅਜਿਹਾ ਕਰਨ ਵਾਲੇ ਤੀਜੇ ਖਿਡਾਰੀ ਬਣ ਗਏ ਹਨ।
-ਸਚਿਨ ਤੋਂ ਬਾਅਦ ਦੂਜੇ ਨੰਬਰ 'ਤੇ
ਪ੍ਰਿਥਵੀ ਸ਼ਾਅ ਤੋਂ ਪਹਿਲਾਂ ਭਾਰਤ ਲਈ ਇਹ ਉਪਲਬਧੀ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ਸੀ। ਭਗਵਾਨ ਦੇ ਨਾਂ ਨਾਲ ਮਸ਼ਹੂਰ ਸਚਿਨ ਨੇ 17 ਸਾਲ 112 ਦਿਨਾਂ ਦੀ ਉਮਰ 'ਚ ਸੈਂਕੜਾ ਲਗਾਇਆ ਸੀ, ਪਿਥ੍ਹੀ ਨੇ 18 ਸਾਲ 329 ਦਿਨਾਂ ਦੀ ਉਮਰ 'ਚ ਸੈਂਕੜਾ ਲਗਾਇਆ।