ਪ੍ਰਿਥਵੀ ਸ਼ਾਅ ਦੇ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਇਸ ਭਾਰਤੀ ਖਿਡਾਰੀ ਦਾ ਹੱਥ: ਅਜੀਤ ਅਗਰਕਰ

Friday, Aug 24, 2018 - 04:34 PM (IST)

ਪ੍ਰਿਥਵੀ ਸ਼ਾਅ ਦੇ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਇਸ ਭਾਰਤੀ ਖਿਡਾਰੀ ਦਾ ਹੱਥ: ਅਜੀਤ ਅਗਰਕਰ

ਨਵੀਂ ਦਿੱਲੀ—ਪ੍ਰਿਥਵੀ ਸ਼ਾਅ ਦੇ ਲਈ ਮੌਜੂਦਾ ਸਾਲ ਸ਼ਾਨਦਾਰ ਰਿਹਾ ਹੈ, ਉਨ੍ਹਾਂ ਨੇ ਨਿਊਜ਼ੀਲੈਂਡ 'ਚ ਆਯੋਜਿਤ ਕੀਤੇ ਗਏ ਅੰਡਰ-19 ਵਰਲਡ ਕੱਪ 'ਚ ਟੀਮ ਇੰਡੀਆ ਦੀ ਕਪਤਾਨੀ ਵਲੋਂ ਖਿਤਾਬ ਜਿਤਾਇਆ। ਉਨ੍ਹਾਂ ਨੇ ਇਸ ਦੌਰਾਨ ਬਿਹਤਰੀਨ ਬੱਲਬਾਜ਼ੀ ਦਾ ਮੁਜਾਹਿਰਾ ਪੇਸ਼ ਕੀਤਾ। ਸਭ ਤੋਂ ਵੱਡੀ ਚੀਜ਼ ਇਹ ਰਹੀ ਕਿ ਉਨ੍ਹਾਂ ਨੇ ਇਸ ਦੌਰਾਨ ਕੋਚ ਰਾਹੁਲ ਦ੍ਰਵਿੜ ਦੇ ਰਹਿੰਦੇ ਹੋਏ ਕਈ ਸਾਰੀਆਂ ਚੀਜ਼ਾਂ ਸਿੱਖੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਆਈ.ਪੀ.ਐੱਲ. 'ਚ ਦਿੱਲੀ ਡੇਅਰਡੇਵਿਲਜ਼ ਨੇ 1.20 ਕਰੋੜ ਦੀ ਰਕਮ ਨਾਲ ਖਰੀਦਿਆ।

ਆਈ.ਪੀ.ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਹ ਭਾਰਤ ਦੀ ਏ ਟੀਮ 'ਚ ਇੰਗਲੈਂਡ ਦੌਰੇ ਲਈ ਸ਼ਾਮਲ ਹੋ ਗਏ। ਇਸ ਦੌਰਾਨ 18 ਸਾਲ ਦੇ ਇਸ ਬੱਲੇਬਾਜ਼ ਨੇ ਤਿੰਨ ਸੈਂਕੜੇ ਲਗਾਏ ਅਤੇ ਕੁਝ ਅਰਧਸੈਂਕੜਾ ਲਗਾਉਂਦੇ ਹੋਏੇ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ। ਉਸ ਤੋਂ ਬਾਅਦ ਭਾਰਤ ਵਾਪਸ ਪਰਤਨ ਤੋਂ ਬਾਅਦ ਉਨ੍ਹਾਂ ਨੇ ਦ ਅਫਰੀਕਾ ਖਿਲਾਫ ਜਿਸ ਤਰ੍ਹਾਂ ਦੀ ਬੈਟਿੰਗ ਕੀਤੀ ਉਸਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਹ ਛਾਅ ਗਏ ਅਤੇ ਲੋਕ ਉਨ੍ਹਾਂ ਨੂੰ ਸੀਨੀਅਰ ਟੀਮ 'ਚ ਲੈਣ ਲਈ ਕਹਿਣ ਲੱਗੇ। ਹਾਲ ਹੀ 'ਚ ਉਨ੍ਹਾਂ ਨੇ ਇੰਗਲੈਂਡ ਖਿਲਾਫ ਆਖਰੀ ਦੋ ਟੈਸਟ ਮੈਚਾਂ ਲਈ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ। ਇਹ ਦੋ ਟੈਸਟ ਮੈਚ ਰੋਜ਼ ਬਾਲ ਅਤੇ ਕੇਨਿੰਟਨ ਓਵਲ 'ਚ ਖੇਡੇ ਜਾਣੇ ਹਨ।

ਹਾਲ ਹੀ 'ਚ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਤੇ ਮੌਜੂਦਾ ਸਮੇਂ 'ਚ ਚੀਫ ਮੁੰਬਈ ਸਿਲੈਕਟਰ ਅਜੀਤ ਅਗਰਕਰ ਨੇ ਕਿਹਾ ਕਿ ਰਾਹੁਲ ਦ੍ਰਵਿੜ ਦੇ ਫੀਡਬੈਕ ਨੇ ਪ੍ਰਿਥਵੀ ਦੀ ਬਹੁਤ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ,' ਜੇਕਰ ਰਾਹੁਲ ਨੇ ਆਪਣਾ ਫੀਡਬੈਕ ਦਿੱਤਾ ਹੈ ਤਾਂ ਉਹ ਕਾਫੀ ਹੈ।' ਅਗਰਕਰ ਦਾ ਮੰਨਣਾ ਹੈ ਕਿ ਸੀਨੀਅਰ ਟੀਮ ਨਾਲ ਇੰਨੀ ਛੋਟੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਲਈ ਇਕ ਸੁਨਿਹਰਾ ਮੌਕਾ ਹੈ। ਉਨ੍ਹਾਂ ਨੇ ਕਿਹਾ,' ਜੇਕਰ ਉਨ੍ਹਾਂ ਨੂੰ ਕੋਈ ਮੈਚ ਖੇਡਣ ਨੂੰ ਨਹੀਂ ਵੀ ਮਿਲਦਾ ਤਾਂ ਵੀ ਡ੍ਰੇਸਿੰਗ ਰੂਮ 'ਚ ਰਹਿਣ ਨਾਲ ਹੀ ਉਹ ਬਹੁਤ ਕੁਝ ਸਿੱਖਦੇ। ਮੈਨੂੰ ਯਕੀਨ ਹੈ ਕਿ ਟੀਮ 'ਚ ਹੋਣ ਨਾਲ ਉਨ੍ਹਾਂ ਨੂੰ ਬਿਹਤਰ ਬੱਲੇਬਾਜ਼ ਬਣਨ 'ਚ ਮਦਦ ਮਿਲੇਗੀ।'


Related News