IND vs NZ : ਪਿ੍ਰਥਵੀ ਸ਼ਾਅ ਦੀ ਖਾਸ ਉਪਲਬਧੀ, ਸਚਿਨ ਤੋਂ ਬਾਅਦ ਅਜਿਹਾ ਕਰਨ ਵਾਲੇ ਦੂਜੇ ਯੁਵਾ
Saturday, Feb 29, 2020 - 01:43 PM (IST)

ਸਪੋਰਟਸ ਡੈਸਕ— ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਿਆ। ਟੀਮ ਇੰਡੀਆ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਨੌਜਵਾਨ ਖਿਡਾਰੀ ਪਿ੍ਰਥਵੀ ਸ਼ਾਅ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਪਾਰੀ ਦੀ ਬਦੌਲਤ ਉਨ੍ਹਾਂ ਨੇ ਕੀਵੀ ਧਰਤੀ ’ਤੇ ਇਕ ਖਾਸ ਰਿਕਾਰਡ ਆਪਣੇ ਨਾਂ ਕੀਤਾ।
ਦਰਅਸਲ, ਪਿ੍ਰਥਵੀ ਸ਼ਾਅ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਦੇ ਨਾਲ ਹੀ ਨਿਊਜ਼ੀਲੈਂਡ ’ਚ 50 ਦੌੜਾਂ ਜੜਨ ਵਾਲੇ ਦੂਜੇ ਸਭ ਤੋਂ ਯੁਵਾ ਭਾਰਤੀ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕੀਤਾ ਜਿਨ੍ਹਾਂ ਨੇ ਅਤੁਲ ਵਾਸਨ ਨੂੰ ਪਿੱਛੇ ਕੀਤਾ ਹੈ। ਨਿਊਜ਼ੀਲੈਂਡ ’ਚ ਪਿ੍ਰਥਵੀ ਸ਼ਾਅ ਨੇ 20 ਸਾਲ ਅਤੇ 112 ਦਿਨ ਦੀ ਉਮਰ ’ਚ ਅਰਧ ਸੈਂਕੜਾ ਜੜਿਆ। ਇਸ ਤਰ੍ਹਾਂ ਪਿ੍ਰਥਵੀ ਨੇ ਅਤੁਲ ਵਾਸਨ ਦੇ ਆਕਲੈਂਡ ’ਚ 1990 ’ਚ 21 ਸਾਲ ਅਤੇ 365 ਦਿਨ ਦੀ ਉਮਰ ’ਚ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਤੋੜਿਆ ਹੈ। ਹਾਲਾਂਕਿ ਇਸ ਮਾਮਲੇ ’ਚ ਸਭ ਤੋਂ ਅੱਗੇ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਨੇ ਨਿਊਜ਼ੀਲੈਂਡ ’ਚ ਟੈਸਟ ਕ੍ਰਿਕਟ ’ਚ 1990 ’ਚ ਨੇਪੀਅਰ ’ਚ 16 ਸਾਲ ਅਤੇ 291 ਦਿਨਾਂ ਦੀ ਉਮਰ ’ਚ ਅਰਧ ਸੈਂਕੜਾ ਜੜਿਆ ਸੀ।