ਪ੍ਰਿਥਵੀ ਸ਼ਾਹ ’ਚ ਟੈਲੇਂਟ ਦੀ ਕਮੀ ਨਹੀਂ ਪਰ ਅਜੇ ਟੀਮ ’ਚ ਨਹੀਂ ਬੈਠਦੇ ਫਿੱਟ : ਸਾਬਕਾ ਪਾਕਿ ਕ੍ਰਿਕਟਰ

Thursday, May 20, 2021 - 05:31 PM (IST)

ਸਪੋਰਟਸ ਡੈਸਕ : ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਲਈ ਪ੍ਰਿਥਵੀ ਸ਼ਾਹ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸਲਮਾਨ ਬੱਟ ਨੇ ਇਸ ਨੌਜਵਾਨ ਭਾਰਤੀ ਬੱਲੇਬਾਜ਼ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ’ਚ ਸਥਿਰਤਾ ਦੀ ਕਮੀ ਹੈ ਤੇ ਭਾਰਤੀ ਟੀਮ ’ਚ ਸਟੇਬਲ ਖਿਡਾਰੀਆਂ ਨੂੰ ਥਾਂ ਮਿਲਦੀ ਹੈ। ਬੱਟ ਨੇ ਕਿਹਾ ਕਿ ਪ੍ਰਿਥਵੀ ਸ਼ਾਹ ’ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ ਪਰ ਫਿਲਹਾਲ ਉਹ ਟੀਮ ਇੰਡੀਆ ’ਚ ਫਿੱਟ ਨਹੀਂ ਬੈਠਦੇ। ਬੱਟ ਹਾਲ ਹੀ ’ਚ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਵਾਨ ਨਾਲ ਵਾਦ ਵਿਵਾਦ ਤੋਂ ਬਾਅਦ ਇਕ ਵਾਰ ਫਿਰ ਸੁਰਖੀਆਂ ’ਚ ਹਨ।

PunjabKesari

ਸਲਮਾਨ ਬੱਟ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ ਕਿ ਪ੍ਰਿਥਵੀ ਸ਼ਾਅ ’ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ ਤੇ ਉਨ੍ਹਾਂ ਨੇ ਦੌੜਾਂ ਵੀ ਬਣਾਈਆਂ ਹਨ। ਮੈਨੂੰ ਲੱਗਦਾ ਹੈ ਕਿ ਉਹ ਕਈ ਸ਼ਾਟਸ ਕਾਫੀ ਜਲਦੀ ਖੇਡਦੇ ਹਨ, ਜਿਸ ਨਾਲ ਉਨ੍ਹਾਂ ਦੀ ਬੱਲੇਬਾਜ਼ੀ ’ਚ ਸਥਿਰਤਾ ਨਹੀਂ ਦਿਸਦੀ । ਭਾਰਤੀ ਟੀਮ ’ਚ ਸਟੇਬਲ ਖਿਡਾਰੀਆਂ ਨੂੰ ਥਾਂ ਮਿਲਦੀ ਹੈ, ਜੋ ਜ਼ਿਆਦਾ ਡਿਪੈਂਡੇਬਲ ਹੋਣ ਤੇ ਮੈਚ ਦੀ ਹਾਲਤ ਦੇ ਹਿਸਾਬ ਨਾਲ ਆਪਣਾ ਖੇਡ ਬਦਲ ਸਕਣ। ਉਨ੍ਹਾਂ ਕਿਹਾ ਕਿ ਹੁਣ ਤਕ ਸ਼ਾਅ ਇਕ ਹੀ ਤਰ੍ਹਾਂ ਨਾਲ ਖੇਡਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਸਟਰੇਲੀਆਈ ਦੌਰੇ ’ਤੇ ਪ੍ਰਿਥਵੀ ਸ਼ਾਅ ਦਾ ਬੱਲਾ ਨਹੀਂ ਚੱਲ ਸਕਿਆ ਸੀ। ਹਾਲਾਂਕਿ ਮੁਸ਼ਤਾਕ ਅਲੀ ਟਰਾਲੀ ਤੇ ਵਿਜੇ ਹਜ਼ਾਰੇ ਟਰਾਫੀ ’ਚ ਸ਼ਾਅ ਨੇ ਜੰਮ ਕੇ ਦੌੜਾਂ ਬਣਾਈਆਂ। ਇੰਨਾ ਹੀ ਨਹੀਂ ਸ਼ਾਅ ਵਿਜੇ ਹਜ਼ਾਰੇ ਟਰਾਫੀ ’ਚ ਸ਼ਾਅ ਨੇ ਜੰਮ ਕੇ ਦੌੜਾਂ ਬਣਾਈਆਂ। ਇੰਨਾ ਹੀ ਨਹੀਂ, ਸ਼ਾਹ ਵਿਜੇ ਹਜ਼ਾਰੇ ਟਰਾਫੀ ਦੇ ਇਕ ਸੀਜ਼ਨ ’ਚ 800 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਵੀ ਬਣੇ। ਉਨ੍ਹਾਂ ਦੀ ਇਹ ਫਾਰਮ ਆਈ. ਪੀ. ਐੱਲ. 2021 ’ਚ ਦਿਖੀ ਤੇ ਉਨ੍ਹਾਂ ਨੇ 38 ਤੋਂ ਜ਼ਿਆਦਾ ਦੀ ਔਸਤ ਨਾਲ 8 ਮੈਚਾਂ ’ਚ 308 ਦੌੜਾਂ ਬਣਾਈਆਂ।


 


Manoj

Content Editor

Related News