ਧੋਨੀ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਪ੍ਰਿਥਵੀ ਸ਼ਾਹ ਨੇ ਕੀਤਾ ਡਾਂਸ, ਵੀਡੀਓ ਵਾਇਰਲ

Saturday, Sep 26, 2020 - 10:58 PM (IST)

ਧੋਨੀ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਪ੍ਰਿਥਵੀ ਸ਼ਾਹ ਨੇ ਕੀਤਾ ਡਾਂਸ, ਵੀਡੀਓ ਵਾਇਰਲ

ਦੁਬਈ- ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ (64) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਕਾਗਿਸੋ ਰਬਾਡਾ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਕੈਪੀਟਲਸ ਨੇ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਇਹ ਦਿੱਲੀ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਟੀਮ ਨੇ ਖੂਬ ਮਜ਼ੇ ਕੀਤੇ। ਇਸ ਦੌਰਾਨ ਮੈਚ ਦੇ ਹੀਰੋ ਰਹੇ ਪ੍ਰਿਥਵੀ ਸ਼ਾਹ ਨੇ ਖੂਬ ਡਾਂਸ ਕੀਤਾ।


ਉਸਦੇ ਡਾਂਸ ਦਾ ਅਤੇ ਪਾਰਟੀ ਦਾ ਵੀਡੀਓ ਦਿੱਲੀ ਕੈਪੀਟਲਸ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਟੀਮ ਦੇ ਖਿਡਾਰੀ ਕੇਕ ਕੱਟਦੇ ਅਤੇ ਮਸਤੀ ਕਰਦੇ ਦਿਖ ਰਹੇ ਹਨ। ਦੱਸ ਦੇਈਏ ਕਿ ਮੈਚ 'ਚ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ 'ਤੇ 175 ਦੌੜਾਂ ਬਣਾਈਆਂ। ਇਸ ਤੋਂ ਬਾਅਦ ਚੇਨਈ ਦੀ ਟੀਮ 7 ਵਿਕਟਾਂ 'ਤੇ 131 ਦੌੜਾਂ ਹੀ ਬਣਾ ਸਕੀ।


author

Gurdeep Singh

Content Editor

Related News