ਪਾਬੰਦੀ ਤੋਂ ਬਾਅਦ ਪ੍ਰਿਥਵੀ ਸ਼ਾਹ ਦੀ ਧਮਾਕੇਦਾਰ ਵਾਪਸੀ, ਸਿਰਫ ਇੰਨੀਆਂ ਗੇਂਦਾਂ ''ਤੇ ਲਾਇਆ ਅਰਧ ਸੈਂਕੜਾ

11/17/2019 3:39:41 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਨੇ 8 ਮਹੀਨੇ ਦੀ ਪਾਬੰਦੀ ਤੋਂ ਬਾਅਦ ਵਾਪਸੀ ਕਰਦਿਆਂ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਹੈ। ਐਤਵਾਰ ਨੂੰ ਸਯੱਦ ਮੁਸ਼ਤਾਕ ਅਲੀ ਟਰਾਫੀ ਵਿਚ ਮੁੰਬਈ ਵੱਲੋਂ ਖੇਡਦਿਆਂ ਪ੍ਰਿਥਵੀ ਨੇ 39 ਗੇਂਦਾਂ 'ਤੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪ੍ਰਿਥਵੀ ਨੇ ਆਪਣੀ ਪਾਰੀ ਵਿਚ 7 ਚੌਕੇ ਅਤੇ 2 ਛੱਕੇ ਵੀ ਲਗਾਏ। ਇਸ ਪਾਰੀ ਦੇ ਦਮ 'ਤੇ ਅਸਮ ਖਿਲਾਫ ਮੁੰਬਈ ਨੇ 5 ਵਿਕਟਾਂ 'ਤੇ 205 ਦੌੜਾਂ ਬਣਾਈਆਂ। ਜਵਾਬ ਵਿਚ ਅਸਮ ਦੀ ਟੀਮ 8 ਵਿਕਟਾਂ 'ਤੇ 123 ਦੌੜਾਂ ਹੀ ਬਣਾ ਸਕੀ ਅਤੇ ਇਹ ਮੁਕਾਬਲਾ ਮੁੰਬਈ ਨੇ 83 ਦੌੜਾਂ ਨਾਲ ਆਪਣੇ ਨਾਂ ਕੀਤਾ।

PunjabKesari

20 ਸਾਲਾ ਇਸ ਨੌਜਵਾਨ ਬੱਲੇਬਾਜ਼ 'ਤੇ ਡੋਪਿੰਗ ਕਾਰਣ 30 ਜੁਲਾਈ ਨੂੰ ਬੀ. ਸੀ. ਸੀ. ਆਈ. ਵੱਲੋਂ 8 ਮਹੀਨੇ ਦੀ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ 16 ਮਾਰਚ 2019 ਤੋਂ ਲੈ ਕੇ 15 ਨਵੰਬਰ 2019 ਤਕ ਸੀ। ਬੀ. ਸੀ. ਸੀ. ਆਈ। ਮੁਤਾਬਕ ਬੋਰਡ ਦੇ ਡੋਪਿੰਗ ਰੋਕੂ ਪ੍ਰੋਗਰਾਮ ਦੇ ਤਹਿਤ ਸ਼ਾਹ ਨੇ 22 ਫਰਵਰੀ 2019 ਨੂੰ ਸਯੱਦ ਮੁਸ਼ਤਾਰਕ ਅਲੀ ਟ੍ਰਾਫੀ ਦੌਰਾਨ ਪ੍ਰਿਥਵੀ ਨੇ ਆਪਣਾ ਯੂਰਿਨ ਸੈਂਪਲ ਦਿੱਤਾ ਸੀ। ਉਸ ਦੇ ਸੈਂਪਲ ਦੀ ਜਾਂਚ ਹੋਈ ਜਿਸ ਵਿਚ ਪਾਬੰਦੀਸ਼ੁਦਾ ਪਦਾਰਥ 'ਟਰਬੁਟਾਲਾਈਨ' ਦੇ ਅੰਸ਼ ਪਾਏ ਗਏ ਸੀ। ਇਹ ਪਦਾਰਥ ਵਾਡਾ ਦੇ ਪਾਬੰਦੀਸ਼ੁਦਾ ਪਦਾਰਥ ਦੀ ਸੂਚੀ ਵਿਚ ਸ਼ਾਮਲ ਹੈ। ਐਤਵਾਰ ਨੂੰ ਪਾਬੰਦੀ ਖਤਮ ਹੋਣ ਤੋਂ ਬਾਅਦ ਉਸ ਨੇ ਮੈਦਾਨ 'ਤੇ ਵਾਪਸੀ ਕੀਤੀ। ਮੁੰਬਈ ਨੇ ਵੀਰਵਾਰ ਨੂੰ ਮੁਸ਼ਤਾਕ ਅਲੀ ਦੇ 2 ਮੈਚ ਅਤੇ ਫਿਰ ਸੁਪਰ ਲੀਗ ਸਟੇਜ ਲਈ ਟੀਮ ਐਲਾਨੀ। ਇਹ ਮੁੰਬਈ ਦਾ ਆਖਰੀ ਲੀਗ ਮੈਚ ਹੈ। ਸ਼ਾਹ ਨੇ ਇਸ ਤੋਂ ਪਹਿਲਾਂ ਨੈਟਸ ਵਿਚ ਅਭਿਆਸ ਕਰਨ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਸੀ।

ਪ੍ਰਿਥਵੀ ਸ਼ਾਹ ਦੇ ਅਰਧ ਸੈਂਕੜੇ ਦੀ ਵੀਡੀਓ ਬੀ. ਸੀ. ਸੀ. ਆਈ. ਡੋਮੈਸਟਿਕ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਪਲੋਡ ਕੀਤੀ ਹੈ। ਇਸ ਵੀਡੀਓ ਵਿਚ ਦਿਸ ਰਿਹਾ ਹੈ ਕਿ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਪ੍ਰਿਥਵੀ ਆਪਣਾ ਬੱਲਾ ਦਿਖਾਉਂਦਿਆਂ ਕੁਝ ਇਸ਼ਾਰਾ ਕਰਦੇ ਹਨ। ਇਸ ਇਸ਼ਾਰੇ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਪ੍ਰਿਥਵੀ ਸ਼ਾਹ ਦੱਸਣਾ ਚਾਹੁੰਦੇ ਹਨ ਕਿ ਉਹ ਆਪਣੇ ਬੱਲੇ ਨਾਲ ਆਪਣੇ ਆਲੋਚਕਾਂ ਦਾ ਮੁੰਹ ਬੰਦ ਕਰੇਗਾ।          
 

 


Related News