ਪ੍ਰਿਥਵੀ ਸ਼ਾਹ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾਇਆ

01/22/2020 12:49:33 PM

ਲਿੰਕਨ : ਫਾਰਮ 'ਚ ਚਲ ਰਹੇ ਪ੍ਰਿਥਵੀ ਸ਼ਾਹ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤ ਏ ਨੇ ਪਹਿਲੇ ਅਣਅਧਿਕਾਰਤ ਵਨ ਡੇ ਵਿਚ ਨਿਊਜ਼ੀਲੈਂਡ ਏ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਸ਼ਿਖਰ ਧਵਨ ਨੇ ਜ਼ਖਮੀ ਹੋਣ ਕਾਰਨ ਨਿਊਜ਼ੀਲੈਂਡ ਖਿਲਾਫ ਭਾਰਤ ਦੀ ਵਨ ਡੇ ਟੀਮ ਵਿਚ ਚੁਣੇ ਗਏ 20 ਸਾਲਾ ਪ੍ਰਿਥਵੀ ਸ਼ਾਹ ਨੇ 35 ਗੇਂਦਾਂ 48 ਦੌੜਾਂ ਬਣਾਈਆਂ। ਭਾਰਤ ਦੀ ਟੀ-20 ਟੀਮ ਵਿਚ ਧਵਨ ਦੀ ਜਗ੍ਹਾ ਆਏ ਵਿਕਟਕੀਪਰ ਸੰਜੂ ਸੈਮਸਨ ਨੇ 21 ਗੇਂਦਾਂ ਵਿਚ 39 ਦੌੜਾਂ ਬਣਾਈਆਂ। ਉੱਥੇ ਸੂਰਯਕੁਮਾਰ ਯਾਦਵ ਨੇ 19 ਗੇਂਦਾਂ ਵਿਚ 35 ਦੌੜਾਂ ਦਾ ਯੋਗਦਾਨ ਦਿੱਤਾ।

ਜਿੱਤ ਲਈ 231 ਦੌੜਾਂ ਦਾ ਟੀਚਾ ਭਾਰਤ ਨੇ 20 ਤੋਂ ਵੱਧ ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਭਾਰਤ ਏ ਲਈ ਮੁਹੰਮਦ ਸਿਰਾਜ ਸਭ ਤੋਂ ਫਾਇਦੇਮੰਦ ਗੇਂਦਬਾਜ਼ ਰਿਹੇ ਜਿਸ ਨੇ 6.3 ਓਵਰਾਂ ਵਿਚ 33 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਖਲੀਲ ਅਹਿਮਦ ਅਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲੀਆਂ। ਭਾਰਤ ਏ ਟੀਮ ਨੇ ਨਿਊਜ਼ੀਲੈਂਡ ਏ ਨੂੰ 9 ਗੇਂਦਾਂ ਬਾਕੀ ਰਹਿੰਦਿਆਂ 230 ਦੌੜਾਂ 'ਤੇ ਆਲਆਊਟ ਕਰ ਦਿੱਤਾ। ਨਿਊਜ਼ੀਲੈਂਡ ਏ ਲਈ ਰਚਿਨ ਰਵਿੰਦਰ ਨੇ 58 ਗੇਂਦਾਂ ਵਿਚ 49 ਦੌੜਾਂ ਅਤੇ ਕਪਤਾਨ ਟਾਮ ਬਰੂਸ ਨੇ 55 ਗੇਂਦਾਂ ਵਿਚ 47 ਦੌੜਾਂ ਬਣਾਈਆਂ।


Related News