ਪ੍ਰਿਥਵੀ ਸ਼ਾਹ ਦੀ ਧਮਾਕੇਦਾਰ ਵਾਪਸੀ, 5 ਚੌਕੇ ਤੇ 7 ਛੱਕੇ ਲਾ ਕੇ ਖੇਡੀ ਤੂਫਾਨੀ ਪਾਰੀ

Tuesday, Feb 26, 2019 - 12:12 PM (IST)

ਪ੍ਰਿਥਵੀ ਸ਼ਾਹ ਦੀ ਧਮਾਕੇਦਾਰ ਵਾਪਸੀ, 5 ਚੌਕੇ ਤੇ 7 ਛੱਕੇ ਲਾ ਕੇ ਖੇਡੀ ਤੂਫਾਨੀ ਪਾਰੀ

ਨਵੀਂ ਦਿੱਲੀ : ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਮੁੰਬਈ ਨੇ ਇੰਦੌਰ ਵਿਚ ਖੇਡੇ ਗਏ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਗਰੁਪ ਸੀ ਮੁਕਾਬਾਲੇ ਵਿਚ ਗੋਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਜ਼ਖਮੀ ਹੋਣ ਕਾਰਨ 3 ਮਹੀਨੇ ਕ੍ਰਿਕਟ ਤੋਂ ਬਾਹਰ ਰਹਿਣ ਤੋਂ ਬਾਅਦ ਪਰਤੇ ਪ੍ਰਿਥਵੀ ਸ਼ਾਹ ਨੇ 47 ਗੇਂਦਾਂ ਵਿਚ 5 ਚੌਕੇ ਅਤੇ 7 ਛੱਕਿਆਂ ਦੀ ਮਦਦ ਨਾਲ 71 ਦੌੜਾਂ ਦੀ ਤੂਫਾਨੀ ਪਾਰੀ ਖੇਡੀ।

ਮੁਕਾਬਲੇ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਗੋਆ ਨੇ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ। ਮੁੰਬਈ ਨੇ 18.2 ਓਵਰਾਂ ਵਿਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮੁੰਬਈ ਦੇ ਕਪਤਾਨ ਅਜਿੰਕਯ ਰਹਾਨੇ (31) ਨੇ ਸ਼ਾਹ ਦੇ ਨਾਲ ਮਿਲ ਕੇ ਪਹਿਲੇ ਵਿਕਟ ਲ ਈ 95 ਦੌੜਾਂ ਜੋੜੀਆਂ। ਹਾਲਾਂਕਿ ਇਸ ਤੋਂ ਬਾਅਦ ਮੁੰਬਈ ਦੀ ਪਾਰੀ ਥੋੜੀ ਲੜਖੜਾਈ ਅਤੇ ਉਸ ਦਾ ਸਕੋਰ 4 ਵਿਕਟਾਂ 'ਤੇ 117 ਹੋ ਗਿਆ ਪਰ ਸੂਰਿਆ ਕੁਮਾਰ ਯਾਦਵ ਨੇ ਅਜੇਤੂ 24 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਨੂੰ ਟੀਮ ਦੀ ਝੋਲੀ ਵਿਚ ਪਾ ਦਿੱਤਾ।


Related News