ਭਾਰਤ ''ਏ'' ਦੇ 2 ਅਭਿਆਸ ਮੈਚਾਂ ਤੋਂ ਬਾਹਰ ਹੋਏ ਪ੍ਰਿਥਵੀ

Tuesday, Jan 07, 2020 - 10:33 PM (IST)

ਭਾਰਤ ''ਏ'' ਦੇ 2 ਅਭਿਆਸ ਮੈਚਾਂ ਤੋਂ ਬਾਹਰ ਹੋਏ ਪ੍ਰਿਥਵੀ

ਨਵੀਂ ਦਿੱਲੀ— ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਆਪਣੇ ਮੋਢੇ ਦੀ ਸੱਟ ਕਾਰਨ ਭਾਰਤ 'ਏ' ਦੇ ਆਗਾਮੀ ਨਿਊਜ਼ੀਲੈਂਡ ਦੌਰੇ ਦੇ 2 ਅਭਿਆਸ ਮੈਚਾਂ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪ੍ਰਿਥਵੀ ਸ਼ਾਹ ਆਗਾਮੀ ਨਿਊਜ਼ੀਲੈਂਡ ਦੌਰੇ ਦੇ 2 ਅਭਿਆਸ ਮੈਚ ਨਹੀਂ ਖੇਡ ਸਕਣਗੇ ਤੇ ਉਸਦੇ ਵਨ ਡੇ ਸੀਰੀਜ਼ ਤੇ ਚਾਰ ਦਿਨਾਂ ਮੈਚਾਂ 'ਚ ਖੇਡਣ ਦਾ ਫੈਸਲਾ ਬਾਅਦ 'ਚ ਲਿਆ ਜਾਵੇਗਾ। ਪ੍ਰਿਥਵੀ ਨੂੰ ਭਾਰਤ 'ਏ' ਦੇ ਆਗਾਮੀ ਨਿਊਜ਼ੀਲੈਂਡ ਦੌਰੇ ਲਈ ਦੋਵਾਂ ਟੀਮਾਂ 'ਚ ਚੁਣਿਆ ਗਿਆ ਹੈ। ਟੀਮ 10 ਜਨਵਰੀ ਨੂੰ ਨਿਊਜ਼ੀਲੈਂਡ ਰਵਾਨਾ ਹੋਵੇਗੀ।

PunjabKesari
ਨੋਜਵਾਨ ਓਪਨਰ ਪ੍ਰਿਥਵੀ ਸ਼ਾਹ ਨੇ ਡੋਪਿੰਗ 'ਤੇ ਲੱਗੀ ਪਾਬੰਦੀ ਤੋਂ ਬਾਅਦ ਫਸਟ ਕਲਾਸ ਕ੍ਰਿਕਟ 'ਚ ਸਫਲ ਵਾਪਸੀ ਕੀਤੀ ਸੀ ਪਰ ਕਰਨਾਟਕ ਵਿਰੁੱਧ ਰਣਜੀ ਮੁਕਾਬਲੇ 'ਚ ਉਹ ਜ਼ਖਮੀ ਹੋ ਗਏ ਸਨ। ਬੀ. ਸੀ. ਸੀ. ਆਈ. ਨੇ ਪ੍ਰਿਥਵੀ ਨੂੰ ਜ਼ਖਮੀ ਹੋਣ ਤੋਂ ਬਾਅਦ ਰਣਜੀ ਟਰਾਫੀ ਮੈਚ ਤੋਂ ਹਟਾ ਦਿੱਤਾ ਸੀ ਤੇ ਉਸ ਨੂੰ ਬੈਂਗਲੁਰੂ ਸਥਿਤ ਸ਼ਨੀਵਾਰ ਨੂੰ ਰਾਸ਼ਟਰੀ ਕ੍ਰਿਕਟ ਅਕਾਦਮੀ 'ਚ ਭੇਜ ਦਿੱਤਾ ਸੀ।


author

Gurdeep Singh

Content Editor

Related News