ਫਾਈਨਲ ਮੈਚ ਤੋਂ ਪਹਿਲਾਂ ਧਵਨ ਨੇ ਚੱਲੀ ''ਗੱਬਰ'' ਵਰਗੀ ਚਾਲ (ਦੇਖੋ ਵੀਡੀਓ)
Saturday, Mar 17, 2018 - 10:51 PM (IST)
ਨਵੀਂ ਦਿੱਲੀ— ਭਾਰਤੀ ਟੀਮ ਦੇ ਗੱਬਰ ਮਤਲਬ ਸ਼ਿਖਰ ਧਵਨ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਬੰਗਲਾਦੇਸ਼ ਦੇ ਲਈ ਸਿਰਦਰਦ ਬਣ ਸਕਦੇ ਹਨ। ਕੋਹਲੀ ਤੋਂ ਇਲਾਵਾ ਧਵਨ ਵੀ ਆਪਣੀ ਫਿੱਟਨੈਸ ਦੇ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਿਨ੍ਹਾ ਟੈਨਸ਼ਨ, ਬੇਖੌਫ ਚਲਦੇ ਹੋਏ ਦਿਖ ਰਹੇ ਹਨ। ਧਵਨ ਦੀ ਇਹ ਚਾਲ ਸ਼ੋਲੇ ਫਿਲਮ ਦੇ ਗੱਬਰ ਦੀ ਚਾਲ ਤੋਂ ਘੱਟ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਸ਼ੇਰਾਂ ਵਰਗ੍ਹਾ ਹੌਸਲਾ ਤੇ ਹਾਥੀ ਵਰਗੀ ਚਾਲ ਹੈ।
ਹੁਣ ਗੱਲ ਸ਼ਿਖਰ ਧਵਨ ਦੇ ਉਸ ਢਾਲ ਦੀ ਕਰਦੇ ਹਾਂ, ਜਿਸ ਨੂੰ ਦੇਖ ਕੇ ਕਈ ਬੰਗਲਾਦੇਸ਼ ਦੇ ਹੋਸ਼ ਉੱਡ ਜਾਣਗੇ। ਚਾਲ ਤੋਂ ਬਾਅਦ ਆਪਣੀ ਢਾਲ ਨੂੰ ਦਿਖ ਇਸ ਵੀਡੀਓ ਨੂੰ ਵੀ ਸ਼੍ਰੀਲੰਕਾ ਦੌਰੇ 'ਤੇ ਭਾਰਤੀ ਟੀਮ ਦੇ ਉਪ ਕਪਤਾਨ ਦੀ ਹੈਸੀਅਤ ਨਾਲ ਗਏ ਸ਼ਿਖਰ ਧਵਨ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਧਵਨ ਜਿਮ 'ਚ ਪਸੀਨਾ ਬਹਾ ਰਹੇ ਹਨ।
