ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਬੈਠਕ ਦੀ ਮੇਜ਼ਬਾਨੀ ਮਿਲਣ ’ਤੇ ਜਤਾਈ ਖ਼ੁਸ਼ੀ

Sunday, Feb 20, 2022 - 11:06 AM (IST)

ਨਵੀਂ ਦਿੱਲੀ (ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2023 ਦੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੈਸ਼ਨ ਲਈ ਭਾਰਤ ਨੂੰ ਮੇਜ਼ਬਾਨ ਦੇ ਰੂਪ ਵਿਚ ਚੁਣੇ ਜਾਣ ’ਤੇ ਖ਼ੁਸ਼ੀ ਪ੍ਰਗਟ ਕੀਤੀ ਹੈ। ਮੋਦੀ ਨੇ ਕਿਹਾ, ‘ਇਹ ਜਾਣ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਭਾਰਤ ਨੂੰ ਸਾਲ 2023 ਦੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੈਸ਼ਨ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਆਈ.ਓ.ਸੀ. ਦਾ ਇਹ ਸੈਸ਼ਨ ਯਾਦਗਾਰੀ ਹੋਵੇਗਾ ਅਤੇ ਵਿਸ਼ਵ ਦੇ ਖੇਡ ਜਗਤ ਲਈ ਸਕਾਰਾਤਮਕ ਨਤੀਜੇ ਦੇਵੇਗਾ।’ ਉਨ੍ਹਾਂ ਦੇ ਇਸ ਬਿਆਨ ਨੂੰ ਪ੍ਰਧਾਨ ਮੰਰਤੀ ਦਫ਼ਤਰ ਨੇ ਟਵੀਟ ਕੀਤਾ।

PunjabKesari

ਭਾਰਤ ਨੇ ਸ਼ਨੀਵਾਰ ਨੂੰ ਬੀਜਿੰਗ ਵਿਚ ਆਯੋਜਿਤ ਆਈ.ਓ.ਸੀ. ਦੀ 139ਵੀਂ ਬੈਠਕ ਵਿਚ 2023 ਆਈ.ਓ.ਸੀ. ਸੈਸ਼ਨ ਦੀ ਮੇਜ਼ਬਾਨੀ ਦਾ ਅਧਿਕਾਰ ਪ੍ਰਾਪਤ ਕੀਤਾ। ਮੇਜ਼ਬਾਨੀ ਲਈ ਹੋਈ ਵੋਟਿੰਗ ਵਿਚ ਭਾਰਤ ਨੂੰ ਵੈਧ 76 ਵਿਚੋਂ 75 ਵੋਟਾਂ ਮਿਲੀਆਂ। ਵੀਡੀਓ ਕਾਨਫਰੰਸ ਰਾਹੀਂ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕਰਨ ਵਾਲੇ ਭਾਰਤੀ ਦਲ ਵਿਚ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ, ਆਈ.ਓ.ਸੀ. ਦੀ ਮੈਂਬਰ ਨੀਤਾ ਅੰਬਾਨੀ, ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਪ੍ਰਧਾਨ ਡਾ. ਨਰਿੰਦਰ ਬੱਤਰਾ ਅਤੇ ਭਾਰਤ ਦੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ (ਬੀਜਿੰਗ 2008, ਨਿਸ਼ਾਨੇਬਾਜੀ) ਅਭਿਨਵ ਬਿੰਦਰਾ ਸ਼ਾਮਲ ਸਨ। ਬੈਠਕ ਦਾ ਆਯੋਜਨ ਮੁੰਬਈ ਵਿਚ ‘ਜਿਓ ਵਰਲਡ ਕਨਵੈਨਸ਼ਨ ਸੈਂਟਰ’ ਵਿਚ ਕੀਤਾ ਜਾਵੇਗਾ।’ 


cherry

Content Editor

Related News