ਭਾਰਤ ਦੀ ਵਾਪਸੀ ਲਈ ਖੁਦ ਨੂੰ ਤਿਆਰ ਕਰ ਰਹੇ ਹਨ : ਕੋਲਿੰਗਵੁਡ

Tuesday, Aug 31, 2021 - 11:29 PM (IST)

ਭਾਰਤ ਦੀ ਵਾਪਸੀ ਲਈ ਖੁਦ ਨੂੰ ਤਿਆਰ ਕਰ ਰਹੇ ਹਨ : ਕੋਲਿੰਗਵੁਡ

ਲੰਡਨ- ਇੰਗਲੈਂਡ ਦੇ ਸਹਾਇਕ ਕੋਚ ਪਾਲ ਕੋਲਿੰਗਵੁਡ ਦਾ ਮੰਨਣਾ ਹੈ ਕਿ ਲੀਡਸ 'ਚ ਤੀਜੇ ਟੈਸਟ 'ਚ ਅਸਫਲਤਾ ਦੇ ਲਈ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਚੌਥੇ ਟੈਸਟ ਵਿਚ ਉਸਦੀ ਟੀਮ ਮਹਿਮਾਨ ਟੀਮ ਦੀ ਸਖਤ ਵਾਪਸੀ ਦੇ ਲਈ ਖੁਦ ਨੂੰ ਤਿਆਰ ਕਰ ਰਹੀ ਹੈ। ਭਾਰਤ ਨੂੰ ਪਿਛਲੇ ਹਫਤੇ ਤੀਜੇ ਟੈਸਟ 'ਚ ਪਾਰੀ ਤੇ 76 ਦੌੜਾਂ ਨਾਲ ਹਾਰ ਝਲਣੀ ਪਈ ਸੀ, ਜਿਸ ਨਾਲ ਪੰਜ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ।

ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ

PunjabKesari
ਕੋਲਿੰਗਵੁਡ ਨੇ ਭਾਰਤ ਦੇ ਚੋਣਵੇਂ ਪੱਤਰਕਾਰਾਂ ਦੇ ਨਾਲ ਆਨਲਾਈਨ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਸ਼ਾਨਦਾਰ ਗੇਂਦਬਾਜ਼ੀ ਕੀਤੀ। ਜੇਕਰ ਤੁਸੀਂ ਭਾਰਤੀ ਸਮਰਥਕ ਹੋ ਤਾਂ ਭਾਰਤੀ ਬੱਲੇਬਾਜ਼ਾਂ ਦੀ ਆਲੋਚਨਾ ਕਰਨਾ ਆਸਾਨ ਹੈ ਪਰ ਪਹਿਲੇ ਦਿਨ ਪਿੱਚ ਤੋਂ ਬਹੁਤ ਮੂਵਮੈਂਟ ਮਿਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹੇ ਹਾਲਾਤ ਸੀ ਕਿ ਪਿੱਚ 'ਤੇ ਥੋੜੀ ਨਮੀ ਦੇ ਨਾਲ ਬੱਲੇਬਾਜ਼ਾਂ ਦੇ ਲਈ ਚੀਜ਼ਾਂ ਆਸਾਨ ਨਹੀਂ ਸੀ। ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਗੇਂਦਬਾਜ਼ਾਂ ਦੀ ਸਟੀਕ ਗੇਂਦਬਾਜ਼ੀ ਅਤੇ ਕੋਈ ਮੌਕਾ ਨਹੀਂ ਦੇਣ ਨਾਲ ਉਸਦੀ ਟੀਮ ਨੂੰ ਜੂਝਣਾ ਪਿਆ ਤੇ ਮੈਨੂੰ ਲੱਗਦਾ ਹੈ ਕਿ ਸਾਡੀ ਗੇਂਦਬਾਜ਼ੀ ਬਹੁਤ ਸਟੀਕ ਸੀ। ਲਾਰਡਸ ਵਿਚ ਦੂਜੇ ਟੈਸਟ 'ਚ 151 ਦੌੜਾਂ ਦੀ ਹਾਰ ਤੋਂ ਬਾਅਦ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਤੀਜੇ ਟੈਸਟ ਵਿਚ ਜਿੱਤ ਦਰਜ ਕੀਤੀ।

ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ

PunjabKesari
ਕੋਲਿੰਗਵੁਡ ਨੇ ਕਿਹਾ ਕਿ - ਕੀ ਉਹ (ਭਾਰਤ) ਵਾਪਸੀ ਕਰ ਸਕਦੇ ਹਨ ? ਮੈਨੂੰ ਯਕੀਨ ਹੈ ਕਿ ਅਸੀਂ ਖੁਦ ਨੂੰ ਭਾਰਤ ਦੀ ਵਾਪਸੀ ਦੇ ਲਈ ਤਿਆਰ ਕਰ ਰਹੇ ਹਾਂ। ਸਾਨੂੰ ਪਤਾ ਹੈ ਕਿ ਉਸਦੀ ਟੀਮ ਬਹੁਤ ਵਧੀਆ ਹੈ ਅਤੇ ਅਸੀਂ ਹਮੇਸ਼ਾ ਖੁਦ ਨੂੰ ਇਹ ਦੇਖਦੇ ਹੋਏ ਤਿਆਰ ਕਰ ਰਹੇ ਹਾਂ ਕਿ ਓਵਲ ਵਿਚ ਨਵੇਂ ਹਾਲਾਤ ਵਿਚ ਉਹ ਅਗਲੇ ਮੁਕਾਬਲੇ ਦੇ ਲਈ 100 ਫੀਸਦੀ ਤਿਆਰ ਹੋਣਗੇ। ਇੰਗਲੈਂਡ ਦੇ ਲਈ 68 ਟੈਸਟ ਖੇਡਣ ਵਾਲੇ ਕੋਲਿੰਗਵੁਡ ਤੋਂ ਇਹ ਪੁੱਛਿਆ ਗਿਆ ਕਿ ਮੈਦਾਨੀ ਹਮਲਾਵਰ ਨੂੰ ਲੈ ਕੇ ਕੀ ਇਹ ਭਾਰਤੀ ਟੀਮ ਆਸਟਰੇਲੀਆ ਟੀਮ ਦੀ ਤਰ੍ਹਾਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਦੋਵੇਂ ਹੀ ਟੀਮਾਂ ਵਿਰੋਧੀ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ। ਜਦੋ 2 ਅਜਿਹੀਆਂ ਟੀਮਾਂ ਸਾਹਮਣੇ ਹੁੰਦੀਆਂ ਹਨ ਤਾਂ ਜਿੱਥੇ ਕ੍ਰਿਕਟ ਬਹੁਤ ਮਾਈਨੇ ਰੱਖਦਾ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News