''ਪੰਜਾਬ'' ਨੇ ਹਾਸਲ ਕੀਤੀ Playoff ਦੀ ਟਿਕਟ, ਚੈਂਪੀਅਨ ਬਣਨ ਦੀ ਦੁਆ ਲੈ ਕੇ ਖਾਟੂ ਸ਼ਿਆਮ ਮੰਦਰ ਪਹੁੰਚੀ ਪ੍ਰਿਟੀ ਜ਼ਿੰਟਾ
Thursday, May 22, 2025 - 11:28 AM (IST)

ਮੁੰਬਈ- ਬਾਲੀਵੁੱਡ ਦੀ ਡਿੰਪਲ ਗਰਲ ਪ੍ਰੀਤੀ ਜ਼ਿੰਟਾ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ, ਪਰ ਇਸ ਦੇ ਬਾਵਜੂਦ ਵੀ ਉਹ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ IPL 2025 ‘ਚ ਉਨ੍ਹਾਂ ਦੀ ਟੀਮ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਪਲੇਆਫ਼ ਲਈ ਕਵਾਲੀਫਾਈ ਕੀਤਾ, ਜਿਸ ਤੋਂ ਬਾਅਦ ਪ੍ਰੀਤੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਖੁਸ਼ੀ ‘ਚ ਉਹ ਭਗਵਾਨ ਦਾ ਧੰਨਵਾਦ ਕਰਨ ਲਈ ਹਾਲ ਹੀ ਵਿਚ ਰਾਜਸਥਾਨ ਦੇ ਸੀਕਰ ਵਿਖੇ ਬਾਬਾ ਖਾਟੂ ਸ਼ਿਆਮ ਮੰਦਰ ਪੁੱਜੀ।
ਇਹ ਵੀ ਪੜ੍ਹੋ: ਸਰਜਰੀ ਲਈ ਹਸਪਤਾਲ 'ਚ ਭਰਤੀ ਦੀਪਿਕਾ ਲਈ ਖੜ੍ਹੀ ਹੋਈ ਇਕ ਹੋਰ ਮੁਸੀਬਤ, ਹੁਣ ਇਸ ਬੀਮਾਰੀ ਨੇ ਆਣ ਘੇਰਿਆ
ਪਿੰਕ ਸੂਟ ਵਿਚ ਆਈ ਨਜ਼ਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਪ੍ਰੀਤੀ ਜ਼ਿੰਟਾ ਗੁਲਾਬੀ ਰੰਗ ਦੇ ਸੁੰਦਰ ਸੂਟ 'ਚ ਮੰਦਰ ਵਿਚ ਦਿਖਾਈ ਦਿੱਤੀ। ਉਨ੍ਹਾਂ ਨੇ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਟੀਮ ਦੇ ਪਹਿਲੀ ਵਾਰ ਚੈਂਪੀਅਨ ਬਣਨ ਦੀ ਦੁਆ ਕੀਤੀ। ਉਨ੍ਹਾਂ ਦੇ ਚਿਹਰੇ ਉੱਤੇ ਆਤਮਿਕ ਤਸੱਲੀ ਅਤੇ ਸੰਤੁਸ਼ਟੀ ਸਾਫ਼ ਝਲਕ ਰਹੀ ਸੀ।
ਇਹ ਵੀ ਪੜ੍ਹੋ: ਕਾਨਸ ਫਿਲਮ ਫੈਸਟੀਵਲ ‘ਚ “Operation Sindoor” ਦੀ ਝਲਕ, ਸਿੰਦੂਰ ਲਗਾ ਕੇ ਪੁੱਜੀ ਐਸ਼ਵਰਿਆ ਰਾਏ
ਮੰਦਰ ਕਮੇਟੀ ਵੱਲੋਂ ਹੋਇਆ ਸਨਮਾਨ
ਸ਼੍ਰੀ ਸ਼ਿਆਮ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਚੌਹਾਨ ਨੇ ਪ੍ਰੀਤੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਰਿਵਾਇਤੀ ਢੰਗ ਨਾਲ ਉਨ੍ਹਾਂ ਨੂੰ ਪੂਜਾ-ਅਰਚਨਾ ਕਰਵਾਈ ਗਈ। ਬਾਬਾ ਦੇ ਦਰਸ਼ਨਾਂ ਤੋਂ ਬਾਅਦ ਮੰਦਰ ਦਫ਼ਤਰ ਵਿਚ ਉਨ੍ਹਾਂ ਨੂੰ ਦੁਪੱਟਾ ਅਤੇ ਚਾਂਦੀ ਦਾ ਧਾਰਮਿਕ ਪ੍ਰਤੀਕ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰੀਤੀ ਦੀ ਸਾਦਗੀ, ਆਧਿਆਤਮਿਕਤਾ ਅਤੇ ਖੁਸ਼ਮਿਜਾਜ਼ੀ ਨੇ ਫੈਨਸ ਦੇ ਦਿਲ ਜਿੱਤ ਲਏ ਹਨ।
ਬਾਲੀਵੁੱਡ 'ਚ ਵਾਪਸੀ ਦੀ ਤਿਆਰੀ
ਕੰਮ ਦੀ ਗੱਲ ਕਰੀਏ ਤਾਂ ਪ੍ਰੀਤੀ ਜ਼ਿੰਟਾ ਬਹੁਤ ਸਮੇਂ ਤੋਂ ਕਿਸੇ ਫਿਲਮ ਵਿੱਚ ਨਜ਼ਰ ਨਹੀਂ ਆਈ, ਪਰ ਹੁਣ ਉਹ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਆਉਣ ਵਾਲੀ ਫਿਲਮ "ਲਾਹੌਰ 1947" ਨਾਲ ਬਾਲੀਵੁੱਡ ‘ਚ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ ਵਿਚ ਸਨੀ ਦੇਓਲ, ਸ਼ਬਾਨਾ ਆਜ਼ਮੀ, ਅਲੀ ਫਜ਼ਲ ਅਤੇ ਕਰਨ ਦੇਓਲ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਜੈਕਲੀਨ ਫਰਨਾਂਡੀਜ਼ ਨਾਲ ਸੈਲਫੀ ਲੈਣ ਆਏ Fan ਨੇ ਕੀਤੀ ਅਜਿਹੀ ਹਰਕਤ, ਵੀਡੀਓ ਹੋ ਗਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8