ਪ੍ਰਿਟੀ ਜ਼ਿੰਟਾ ਨੇ ਰਾਹੁਲ ਨੂੰ ਪੰਜਾਬ ਦਾ ਕਪਤਾਨ ਬਣਨ 'ਤੇ ਦਿੱਤੀ ਵਧਾਈ, ਸ਼ੇਅਰ ਕੀਤੀ ਖਾਸ ਵੀਡੀਓ

12/20/2019 4:19:02 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ੀ ਕੇ. ਐੱਲ. ਰਾਹੁਲ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਅਗਲੇ ਸਾਲ ਹੋਣ ਵਾਲੇ ਆਈ. ਪੀ. ਐੱਲ 2020 'ਚ ਟੀਮ ਦਾ ਨਵਾਂ ਕਪਤਾਨ ਬਣਾ ਦਿੱਤਾ ਹੈ। ਅਜਿਹੇ 'ਚ ਪੰਜਾਬ ਦੀ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਸੋਸ਼ਲ ਮੀਡੀਆ 'ਤੇ ਕੇ. ਐੱਲ. ਰਾਹੁਲ ਨੂੰ ਕਪਤਾਨ ਬਣਨ ਦੇ ਮੌਕੇ 'ਤੇ ਇਕ ਖਾਸ ਮੈਸੇਜ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਹੈ।PunjabKesariਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਟਵਿਟਰ 'ਤੇ ਆਪਣੀ ਵੀਡੀਓ ਸ਼ੇਅਰ ਕਰਦੇ ਹੋਏ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੂੰ ਕਿਹਾ, ਸਾਡੀ ਟੀਮ ਨੂੰ ਹੁਣ ਨਵਾਂ ਕਪਤਾਨ ਮਿਲਿਆ ਹੈ, ਜੋ ਕਿ ਕੇ. ਐੱਲ. ਰਾਹੁਲ ਰਹਿਣ ਵਾਲਾ ਹੈ। ਮੈਂ ਖੁਦ ਇਹ ਐਲਾਨ ਕਰਨ 'ਚ, ਕਿਉਂਕਿ ਉਹ ਨਾ ਸਿਰਫ ਇੱਕ ਚੰਗਾ ਕ੍ਰਿਕਟਰ ਜਾਂ ਬੱਲੇਬਾਜ਼ ਹੈ ਸਗੋਂ ਉਹ ਦਬਾਅ 'ਚ ਵੀ ਬਹੁਤ ਚੰਗਾ ਖੇਡਦਾ ਹੈ। ਉਹ ਨੌਜਵਾਨ ਹੈ ਅਤੇ ਨਾਲ ਹੀ ਉਹ ਇਕ ਟੀਮ ਦੇ ਖਿਡਾਰੀ ਹਨ। ਪ੍ਰਿਟੀ ਨੇ ਅੱਗੇ ਕਿਹਾ, ਅਸੀਂ ਬਹੁਤ ਉਤਸ਼ਾਹਤ ਹਾਂ ਕਿ ਉਹ ਟੀਮ ਨੂੰ ਹੁਣ ਅੱਗੇ ਲੈ ਜਾਣਗੇ ਆਈ. ਪੀ. ਐੱਲ 2020 'ਚ। ਮੈਂ ਇਸ ਮੌਕੇ 'ਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਵਧਾਈ ਦੇਣਾ ਚਾਹੁੰਦੀ ਹਾਂ। ਉਸ ਨੂੰ ਬਹੁਤ ਜ਼ਿਆਦਾ ਸ਼ੁੱਭਕਾਮਨਾਵਾਂ, ਮੈਨੂੰ ਉਮੀਦ ਹੈ ਕਿ ਇਸ ਸੀਜ਼ਨ 'ਚ ਅਸੀਂ ਬਹੁਤ ਕੁਝ ਚੰਗਾ ਕਰਨ ਵਾਲੇ ਹਨ।  

ਤੁਹਾਨੂੰ ਦੱਸ ਦੇਈਏ ਕਿ ਰਾਹੁਲ ਨੂੰ ਕਿੰਗਜ਼ ਇਲੈਵਨ ਨੇ 2018 ਦੇ ਸੀਜ਼ਨ 'ਚ 11 ਕਰੋੜ ਰੁਪਏ ਦੀ ਮੋਟੀ ਧਨ ਰਾਸ਼ੀ 'ਚ ਖਰੀਦਿਆ ਸੀ। ਕਿੰਗਜ਼ ਇਲੈਵਨ ਨੇ ਆਪਣੇ ਸਾਬਕਾ ਕਪਤਾਨ ਰਵਿਚੰਦਰਨ ਅਸ਼ਵਿਨ ਨੂੰ ਪਿਛਲੇ ਮਹੀਨੇ 'ਟਰੇਡਿੰਗ ਵਿੰਡੋ' ਦੇ ਤਹਿਤ ਦਿੱਲੀ ਕੈਪੀਟਲਸ ਨੂੰ ਸੌਂਪਿਆ ਸੀ ਜਿਸ ਤੋਂ ਬਾਅਦ ਰਾਹੁਲ ਨੂੰ ਕਪਤਾਨ ਬਣਾਏ ਜਾਣ ਦੀ ਸੰਭਾਵਨਾ ਬਣ ਗਈ ਸੀ। ਕਰਨਾਟਕ ਦੇ ਬੱਲੇਬਾਜ਼ ਰਾਹੁਲ ਨੂੰ ਇਸ ਸਾਲ ਆਸਟਰੇਲੀਆਈ ਦੌਰੇ 'ਤੇ ਖਰਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।

PunjabKesari

 


Related News