ਮੈਚ ਦੌਰਾਨ ਪ੍ਰੀਟੀ ਜਿੰਟਾ ਅਤੇ ਅਨੁਸ਼ਕਾ ਸ਼ਰਮਾ ਦਾ ਹੋਇਆ ਆਹਮੋ-ਸਾਹਮਣਾ, ਦੇਖੋ ਤਸਵੀਰਾਂ

04/14/2018 11:25:37 PM

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਆਈ.ਪੀ.ਐੱਲ. ਟੂਰਨਾਮੈਂਟ ਦੇ 8ਵੇਂ ਮੁਕਾਬਲੇ ਲਈ ਕਿੰਗਸ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਆਹਮੋ-ਸਾਹਮਣੇ ਹੋਇਆ। ਇਸ ਦੌਰਾਨ ਪੰਜਾਬ ਦੀ ਮਾਲਕਿਨ ਪ੍ਰੀਟੀ ਜਿੰਟਾ ਅਤੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਇਕ ਸਾਥ ਦਿਖਾਈ ਦਿੱਤੀਆਂ। ਅਨੁਸ਼ਕਾ ਬੈਂਗਲੁਰੂ ਨੂੰ ਸਪੋਰਟ ਕਰ ਰਹੀ ਸੀ।

PunjabKesari
ਦੋਵੇਂ ਇਕ ਦੂਜੇ ਦੇ ਨਾਲ ਕਾਫੀ ਹੰਸੀ ਮਜਾਕ ਕਰ ਰਹੀਆਂ ਸਨ ਇਸ ਦੌਰਾਨ ਖੂਬਸੂਰਤ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ। ਜਦੋਂ ਪ੍ਰੀਟੀ ਅਤੇ ਅਨੁਸ਼ਕਾ ਵਲ ਕੈਮਰਾ ਗਿਆ ਤਾਂ ਸਟੇਡੀਅਮ 'ਚ ਬੈਠੇ ਦਰਸ਼ਕ ਉਨ੍ਹਾਂ ਨੂੰ ਦੇਖ ਕੇ ਕਾਫੀ ਖੁਸ਼ ਹੋਏ ਅਤੇ ਜੋਰ ਜੋਰ ਨਾਲ ਹੁਟਿੰਗ ਕਰਨ ਲੱਗੇ। ਹਾਲਾਂਕਿ ਬੈਂਗਲੁਰੂ ਸਟੇਡੀਅਮ 'ਚ ਹੋਏ ਇਸ ਮੈਚ 'ਚ ਪ੍ਰੀਟੀ ਦੀ ਪੰਜਾਬ ਟੀਮ ਨੂੰ ਹਾਰ ਮਿਲੀ, ਉੱਥੇ ਹੀ ਅਨੁਸ਼ਕਾ ਦੀ ਪਹਿਲੀ ਜਿੱਤ 'ਤੇ ਜ਼ਸ਼ਨ ਮਨਾਇਆ।

PunjabKesari
ਪਹਿਲਾਂ ਬੱਲੇਬਾਜੀ ਕਰਦੇ ਹੋਏ ਪੰਜਾਬ ਟੀਮ ਨੇ ਬੈਂਗਲੁਰੂ ਦੇ ਗੇਂਦਬਾਜ਼ਾਂ ਦੇ ਸਾਹਮਣੇ ਗੋਢੇ ਟੇਕਦੇ ਹੋਏ ਪੂਰੀ ਟੀਮ 19.2 ਓਵਰਾਂ 'ਚ 155 ਦੌੜਾਂ ਬਣਾ ਕੇ ਢੇਰ ਹੋ ਗਈ। ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਟੀਮ ਨੇ ਏਬੀ. ਡਿਵੀਲਿਅਰਸ ਦੀਆਂ 57 ਦੌੜਾਂ ਦੀ ਬਦੌਲਤ 4 ਵਿਕਟਾਂ ਰਹਿੰਦੇ ਹੋਏ ਜਿੱਤ ਹਾਸਲ ਕਰ ਲਈ।

PunjabKesari


Related News