ਪ੍ਰੀਤੀ ਪਾਲ ਨੇ ਭਾਰਤ ਨੂੰ ਦਿਵਾਇਆ 6ਵਾਂ ਤਮਗਾ, 100 ਤੋਂ ਬਾਅਦ ਹੁਣ 200 ਮੀਟਰ ''ਚ ਵੀ ਜਿੱਤਿਆ Bronze

Monday, Sep 02, 2024 - 05:22 AM (IST)

ਸਪੋਰਟਸ ਡੈਸਕ- ਪੈਰਿਸ 'ਚ ਕਰਵਾਈਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ 'ਚ ਭਾਰਤੀ ਪੈਰਾ ਐਥਲੀਟ ਪ੍ਰੀਤੀ ਪਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੇ 100 ਮੀਟਰ ਦੌੜ 'ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਹੁਣ 200 ਮੀਟਰ ਟੀ-35 ਈਵੈਂਟ 'ਚ ਵੀ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰੀਤੀ ਨੇ ਫਾਈਨਲ ਵਿੱਚ ਆਪਣਾ ਸਪਵਸ਼੍ਰੇਸ਼ਠ ਪ੍ਰਦਰਸ਼ਨ ਕਰਦਿਆਂ 30.01 ਸਕਿੰਟ ਵਿੱਚ ਦੌੜ ਪੂਰੀ ਕੀਤੀ ਅਤੇ ਤੀਜਾ ਸਥਾਨ ਹਾਸਲ ਕਰਨ ਵਿੱਚ ਸਫ਼ਲ ਰਹੀ। 

PunjabKesari

ਪੈਰਿਸ ਪੈਰਾਲੰਪਿਕਸ 'ਚ ਪ੍ਰੀਤੀ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ ਮਹਿਲਾਵਾਂ ਦੀ 100 ਮੀਟਰ ਟੀ-35 ਵਰਗ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ ਸੀ। ਉਸ ਨੇ 14.21 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਮਹਿਲਾ ਟੀ-35 ਵਰਗ 100 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। 

PunjabKesari

1984 ਦੇ ਸੀਜ਼ਨ ਤੋਂ ਲੈ ਕੇ ਹੁਣ ਤੱਕ ਭਾਰਤ ਨੇ ਐਥਲੈਟਿਕਸ ਵਿੱਚ ਜਿੰਨੇ ਵੀ ਤਗਮੇ ਜਿੱਤੇ ਹਨ, ਉਹ ਫੀਲਡ ਮੁਕਾਬਲਿਆਂ ਵਿੱਚ ਆਏ ਹਨ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਕਿਸਾਨ ਦੀ ਬੇਟੀ ਪ੍ਰੀਤੀ ਨੇ ਪੈਰਾਲੰਪਿਕ ਦੇ ਦੂਜੇ ਦਿਨ ਭਾਰਤ ਦਾ ਐਥਲੈਟਿਕਸ ਮੈਡਲ ਖਾਤਾ ਖੋਲ੍ਹਿਆ ਸੀ ਅਤੇ ਹੁਣ ਉਸ ਨੇ ਇਕ ਵਾਰ ਫਿਰ ਕਾਂਸੀ ਦਾ ਤਮਗਾ ਜਿੱਤਿਆ ਹੈ। ਪ੍ਰੀਤੀ ਮਈ 'ਚ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਇਸੇ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤ ਕੇ ਪੈਰਿਸ ਆਈ ਸੀ।

PunjabKesari

ਉਸ ਦੇ ਇਸ ਤਮਗੇ ਦੀ ਬਦੌਲਤ ਭਾਰਤ ਨੇ 1 ਸੋਨ, 1 ਚਾਂਦੀ ਤੇ 4 ਕਾਂਸੀ ਤਮਗਿਆਂ ਸਣੇ ਕੁੱਲ 6 ਤਮਗੇ ਜਿੱਤ ਲਏ ਹਨ ਤੇ ਉਹ ਮੈਡਲ ਟੈਲੀ 'ਚ 28ਵੇਂ ਸਥਾਨ 'ਤੇ ਕਾਬਜ਼ ਹੈ। ਉੱਥੇ ਹੀ ਚੀਨ 30 ਸੋਨ, 25 ਚਾਂਦੀ ਤੇ 10 ਕਾਂਸੀ ਤਮਗਿਆਂ ਸਣੇ ਕੁੱਲ 65 ਤਮਗਿਆਂ ਨਾਲ ਪਹਿਲੇ, 22 ਸੋਨ, 12 ਚਾਂਦੀ ਤੇ 8 ਕਾਂਸੀ ਤਮਗਿਆਂ ਸਣੇ ਕੁੱਲ 42 ਤਮਗਿਆਂ ਨਾਲ ਇੰਗਲੈਂਡ ਦੂਜੇ ਤੇ 8 ਸੋਨ, 4 ਚਾਂਦੀ ਤੇ 13 ਕਾਂਸੀ ਸਣੇ ਕੁੱਲ 25 ਤਮਗਿਆਂ ਨਾਲ ਬ੍ਰਾਜ਼ੀਲ ਤੀਜੇ ਸਥਾਨ 'ਤੇ ਬਣੇ ਹੋਏ ਹਨ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News