ਪ੍ਰਵੀਨ ਕੁਮਾਰ ਨੇ ਟੀ64 ਹਾਈ ਜੰਪ 'ਚ ਜਿੱਤਿਆ ਸੋਨ ਤਮਗਾ

Friday, Sep 06, 2024 - 05:57 PM (IST)

ਪ੍ਰਵੀਨ ਕੁਮਾਰ ਨੇ ਟੀ64 ਹਾਈ ਜੰਪ 'ਚ ਜਿੱਤਿਆ ਸੋਨ ਤਮਗਾ

ਪੈਰਿਸ- ਟੋਕੀਓ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਪੈਰਿਸ ਪੈਰਾਲੰਪਿਕ ਵਿਚ ਪੁਰਸ਼ਾਂ ਦੀ ਹਾਈ ਜੰਪ ਟੀ64 ਮੁਕਾਬਲੇ ਵਿਚ ਏਸ਼ੀਆਈ ਰਿਕਾਰਡ ਤੋੜਦਿਆਂ ਸੋਨ ਤਮਗਾ ਜਿੱਤ ਲਿਆ ਹੈ। ਛੋਟੇ ਪੈਰ ਨਾਲ ਜਨਮੇ ਪ੍ਰਵੀਨ (21 ਸਾਲ) ਨੇ ਸੀਜ਼ਨ ਦੀ ਸਰਵੋਤਮ 2.08 ਮੀਟਰ ਦੀ ਛਾਲ ਮਾਰ ਕੇ ਛੇ ਖਿਡਾਰੀਆਂ ਵਿੱਚੋਂ ਚੋਟੀ ਦਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ- ਮਹਿਤ ਸੰਧੂ ਨੇ ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
ਅਮਰੀਕਾ ਦੇ ਡੇਰੇਕ ਲੋਕੀਡੈਂਟ ਨੇ 2.06 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਮਗਾ ਜਿੱਤਿਆ ਜਦੋਂ ਕਿ ਉਜ਼ਬੇਕਿਸਤਾਨ ਦੇ ਤੇਮੁਰਬੇਕ ਗਿਆਜ਼ੋਵ ਨੇ ਵਿਅਕਤੀਗਤ ਸਰਵੋਤਮ 2.03 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ। ਟੀ64 ਵਿੱਚ ਉਹ ਅਥਲੀਟ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਇੱਕ ਪੈਰ ਦੇ ਹੇਠਲੇ ਹਿੱਸੇ 'ਚ ਮਾਮੂਲੀ ਰੂਪ ਨਾਲ ਮਵਮੈਂਟ ਘੱਟ ਹੁੰਦੀ ਹੈ ਜਾਂ ਗੋਡੇ ਤੋਂ ਹੇਠਾਂ ਇੱਕ ਜਾਂ ਦੋਵੇਂ ਪੈਰ ਨਹੀਂ ਹੁੰਦੇ।

ਇਹ ਵੀ ਪੜ੍ਹੋ-ਇੰਗਲੈਂਡ ਦੇ ਕਪਤਾਨ ਬਟਲਰ ਆਸਟ੍ਰੇਲੀਆ ਵਿਰੁੱਧ ਟੀ-20 ਲੜੀ ਤੋਂ ਬਾਹਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News