ਪ੍ਰਵੀਣ ਨੇ ਵੁਸ਼ੂ ਵਰਲਡ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਰਚਿਆ ਇਤਿਹਾਸ

10/23/2019 4:20:19 PM

ਸਪੋਰਟਸ ਡੈਸਕ— ਪ੍ਰਵੀਣ ਕੁਮਾਰ ਬੁੱਧਵਾਰ ਨੂੰ ਇੱਥੇ 48 ਕਿਗ੍ਰਾ ਵਰਗ 'ਚ ਫਿਲੀਪੀਨ ਦੇ ਰਸੇਲ ਡਿਆਜ਼ ਨੂੰ ਹਰਾ ਕੇ ਵੁਸ਼ੂ ਵਰਲਡ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਪ੍ਰਵੀਣ ਨੇ 15ਵੀਂ ਵਰਲਡ ਚੈਂਪੀਅਨਸ਼ਿਪ ਦੇ ਪੁਰਸ਼ ਸੇਂਡਾ ਵਰਗ 'ਚ ਡਿਆਜ ਨੂੰ 2-1 ਨਾਲ ਹਰਾਇਆ।

ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਮੀਫਾਈਨਲ 'ਚ ਉਜਬੇਕਿਸਤਾਨ ਦੇ ਖਾਸਨ ਇਕਰੋਮੋਵ ਨੂੰ 2-0 ਨਾਲ ਹਾਰ ਦੇ ਕੇ ਫਾਈਨਲ 'ਚ ਦਾਖਲ ਕੀਤਾ ਸੀ। ਪੂਜਾ ਕਾਦਿਆਨ 2017 'ਚ ਵੁਸ਼ੂ 'ਚ ਪਹਿਲੀ ਭਾਰਤੀ ਵਰਲਡ ਚੈਂਪੀਅਨ ਬਣੀ ਸੀ ਜਦੋਂ ਉਨ੍ਹਾਂ ਨੇ ਮਹਿਲਾ 75 ਕਿਗ੍ਰਾ ਸੇਂਡਾ ਵਰਗ 'ਚ ਰੂਸ ਦੇ ਯੇਵਗੇਨਿਆ ਸਟੇਪਾਨੋਵਾ ਨੂੰ ਹਰਾਇਆ ਸੀ।PunjabKesari

ਟੂਰਨਾਮੈਂਟ 'ਚ ਹਿੱਸਾ ਲੈ ਰਹੇ ਹੋਰ ਭਾਰਤੀਆਂ 'ਚ ਪੂਨਮ (ਮਹਿਲਾ 75 ਕਿ.ਗ੍ਰਾ) ਅਤੇ ਸਨਾਥੋਈ ਦੇਵੀ (ਮਹਿਲਾ 52 ਕਿ. ਗ੍ਰਾ) ਨੇ ਚਾਂਦੀ ਤਮਗਾ ਜਿੱਤਿਆ ਜਦ ਕਿ ਵਿਕ੍ਰਾਂਤ ਬਾਲੀਆਨ ਨੇ ਪੁਰਸ਼ 60 ਕਿ. ਗ੍ਰਾ ਵਰਗ 'ਚ ਕਾਂਸੀ ਤਮਗਾ ਹਾਸਲ ਕੀਤਾ। ਭਾਰਤ ਇਕ ਸੋਨ ਦੋ ਚਾਂਦੀ ਅਤੇ ਇਕ ਕਾਂਸੀ ਤਮਗੇ ਨਾਲ ਸੇਂਡਾ ਵਰਗ 'ਚ ਓਵਰਆਲ ਤੀਜੇ ਸਥਾਨ 'ਤੇ ਰਿਹਾ।PunjabKesari


Related News