ਗਲੇਨ ਮੈਕਗ੍ਰਾ ਤੋਂ ਆਪਣੀ ਸ਼ਲਾਘਾ ਸੁਣ ਬਾਗ਼ੋ-ਬਾਗ਼ ਹੋਏ ਪ੍ਰਸਿੱਧ ਕ੍ਰਿਸ਼ਣਾ, ਕਿਹਾ...

03/25/2021 6:44:56 PM

ਸਪੋਰਟਸ ਡੈਸਕ— ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਵਨ-ਡੇ ਸੀਰੀਜ਼ ਦੇ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਮੌਕਾ ਦਿੱਤਾ। ਪ੍ਰਸਿੱਧ ਕ੍ਰਿਸ਼ਣਾ ਨੇ ਵੀ ਆਪਣੇ ਪਹਿਲੇ ਹੀ ਮੈਚ ’ਚ ਤੇਜ਼ ਗੇਂਦਬਾਜ਼ੀ ਨਾਲ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਇੰਗਲੈਂਡ ਖ਼ਿਲਾਫ਼ ਡੈਬਿਊ ਮੈਚ ’ਚ ਕ੍ਰਿਸ਼ਣਾ ਨੇ ਆਪਣੇ ਨਾਂ 4 ਵਿਕਟਾਂ ਕੀਤੀਆਂ। ਇਸ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਬਹੁਤ ਸ਼ਲਾਘਾ ਹੋ ਰਹੀ ਹੈ। ਆਸਟਰੇਲੀਆ ਦੇ ਮਹਾਨ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਮੈਕਗ੍ਰਾ ਤੋਂ ਮਿਲੀ ਸ਼ਲਾਘਾ ਕਾਰਨ ਕ੍ਰਿਸ਼ਣਾ ਬਹੁਤ ਖ਼ੁਸ਼ ਹਨ ਤੇ ਉਨ੍ਹਾਂ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੰਨਣੇ ਪੈਣਗੇ ਆਈ.ਪੀ.ਐਲ. 2021 ਦੇ ਇਹ ਨਿਯਮ

ਪ੍ਰਸਿੱਧ ਕ੍ਰਿਸ਼ਣਾ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਮੈਕਗ੍ਰਾ ਮੇਰੇ ਅੰਦਰ ਕਾਫ਼ੀ ਬਦਲਾਅ ਲਿਆਏ ਹਨ। ਸਭ ਤੋਂ ਵੱਡਾ ਬਦਲਾਅ ਇਹ ਲਿਆਏ ਕਿ ਉਨ੍ਹਾਂ ਨੇ ਮੈਨੂੰ ਸ਼ਾਂਤ ਕੀਤਾ। ਉਨ੍ਹਾਂ ਨੇ ਮੈਨੂੰ ਵੱਖ-ਵੱਖ ਪਿੱਚਾਂ ’ਤੇ ਗੇਂਦਾਂ ਦੀ ਲੈਂਥ ਤੇ ਲਾਈਨ ’ਤੇ ਬਹੁਤ ਜ਼ੋਰ ਦਿੱਤਾ। ਉਨ੍ਹਾਂ ਤੋਂ ਮੈਂ ਜੋ ਸਭ ਤੋਂ ਪਹਿਲੀ ਗੱਲ ਸਿਖੀ ਉਹ ਹੈ ਵਰਤਮਾਨ ’ਚ ਕਿਵੇਂ ਰਹੀਏ। ਉਨ੍ਹਾਂ ਮੈਨੂੰ ਕਿਹਾ ਕਿ ਕਿਸੇ ਵੀ ਗੇਂਦਬਾਜ਼ ਲਈ ਇਹ ਬਹੁਤ ਹੀ ਮਹੱਤਵਪੂਰਨ ਪਹਿਲੂ ਹੈ। ਉਹ ਹਮੇਸ਼ਾ ਤੋਂ ਹੀ ਲਗਾਤਾਰ ਪ੍ਰਦਰਸ਼ਨ ਕਰਨ ਦੀ ਗੱਲ ਕਰਦੇ ਰਹਿੰਦੇ ਹਨ।

PunjabKesariਆਸਟਰੇਲੀਆ ਦੇ ਧਾਕੜ ਗੇਂਦਬਾਜ਼ ਮੈਕਗ੍ਰਾ ਨੇ ਪ੍ਰਸਿੱਧ ਕ੍ਰਿਸ਼ਣਾ ਦੇ ਨਾਲ ਕੰਮ ਕੀਤਾ ਹੋਇਆ ਹੈ। ਮੈਕਗ੍ਰਾ ਨੇ ਕ੍ਰਿਸ਼ਣਾ ਦੀ ਤੇਜ਼ ਗੇਂਦਬਾਜ਼ੀ ’ਚ ਸੁਧਾਰ ਲਿਆਉਣ ਲਈ ਉਨ੍ਹਾਂ ’ਤੇ ਚੰਗੀ ਮਿਹਨਤ ਕੀਤੀ ਹੈ। ਕ੍ਰਿਸ਼ਣਾ ਨੇ ਸਾਲ 2019 ’ਚ ਸਿਖਲਾਈ ਲਈ ਸੀ। ਇੰਗਲੈਂਡ ਵਿਰੁੱਧ ਪਹਿਲੇ ਮੈਚ ’ਚ ਕ੍ਰਿਸ਼ਣਾ ਦੀ ਗੇਂਦਬਾਜ਼ੀ ਦੇਖ ਕੇ ਉਹ ਕਾਫ਼ੀ ਖ਼ੁਸ਼ ਹੋਏ ਸਨ। 
ਇਹ ਵੀ ਪੜ੍ਹੋ : ਪਾਕਿ ਦੀ ਪੂਰੀ ਟੀਮ ਨੇ ਕਰਵਾਇਆ ਕੋਰੋਨਾ ਟੈਸਟ, ਇਹ ਧਾਕੜ ਗੇਂਦਬਾਜ਼ ਪਾਇਆ ਗਿਆ ਕੋਰੋਨਾ ਪਾਜ਼ੇਟਿਵ

ਜ਼ਿਕਰਯੋਗ ਹੈ ਕਿ ਪਹਿਲੇ ਵਨ-ਡੇ ਦੇ ਦੌਰਾਨ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਸਾਹਮਣੇ 318 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਜਵਾਬ ’ਚ ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਦਿੱਤੀ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਤੇ ਜਾਨੀ ਬੇਅਰਸਟੋ 12 ਓਵਰਾਂ ’ਚ ਹੀ ਟੀਮ ਦੇ ਸਕੋਰ ਨੂੰ 100 ਦੇ ਪਾਰ ਲੈ ਗਏ। ਪਹਿਲੇ ਸਪੈਲ ’ਚ ਕ੍ਰਿਸ਼ਣਾ ਬੇਹੱਦ ਬੇਅਸਰ ਦਿਸੇ। ਪਰ ਜਦੋਂ ਦੂਜੇ ਸਪੈਲ ’ਚ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਗੇਂਦ ਦਿੱਤੀ ਤਾਂ ਉਨ੍ਹਾਂ ਨੇ ਰਾਏ ਨੂੰ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਤੇ ਮੈਚ ਦੇ ਅੰਤ ਤਕ 8.1 ਓਵਰ ’ਚ 54 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News