ਸੁਦੀਰਮਨ ਕੱਪ ’ਚ ਭਾਰਤੀ ਟੀਮ ਦੀ ਅਗਵਾਈ ਕਰਨਗੇ ਪ੍ਰਣਯ ਤੇ ਸਿੰਧੂ

Thursday, Apr 20, 2023 - 08:13 PM (IST)

ਸੁਦੀਰਮਨ ਕੱਪ ’ਚ ਭਾਰਤੀ ਟੀਮ ਦੀ ਅਗਵਾਈ ਕਰਨਗੇ ਪ੍ਰਣਯ ਤੇ ਸਿੰਧੂ

ਨਵੀਂ ਦਿੱਲੀ, (ਭਾਸ਼ਾ)– ਵਿਸ਼ਵ ਵਿਚ ਨੌਵੇਂ ਨੰਬਰ ਦਾ ਖਿਡਾਰੀ ਐੱਚ. ਐੱਸ. ਪ੍ਰਣਯ ਤੇ ਓਲੰਪਿਕ ਵਿਚ ਦੋ ਵਾਰ ਦੀ ਤਮਗਾ ਜੇਤੂ ਪੀ. ਵੀ. ਸਿੰਧੂ ਚੀਨ ਦੇ ਸੁਜੋਓ ’ਚ 14 ਤੋਂ 21 ਮਈ ਵਿਚਾਲੇ ਹੋਣ ਵਾਲੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਭਾਰਤੀ ਬੈਡਮਿੰਟਨ ਸੰਘ ਦੀ ਸੀਨੀਅਰ ਰਾਸ਼ਟਰੀ ਚੋਣ ਕਮੇਟੀ ਦੀ ਮੰਗਲਵਾਰ ਨੂੰ ਇੱਥੇ ਮੀਟਿੰਗ ਹੋਈ, ਜਿਸ ਵਿਚ ਟੀਮ ਦੀ ਚੋਣ ਕੀਤੀ ਗਈ ਹੈ।

ਟੀਮ ਦਾ ਟੀਚਾ ਇਸ ਮਿਕਸਡ ਟੀਮ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਤਮਗਾ ਹਾਸਲ ਕਰਨਾ ਹੋਵੇਗਾ। ਭਾਰਤੀ ਪੁਰਸ਼ ਟੀਮ ਨੇ ਪਿਛਲੇ ਸਾਲ ਵੱਕਾਰੀ ਥਾਮਸ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ, ਜਿਸ ਨਾਲ ਭਾਰਤੀ ਟੀਮ ਦੀ ਸੁਦੀਰਮਨ ਕੱਪ ’ਚ ਤਮਗਾ ਜਿੱਤਣ ਦੀ ਸੰਭਾਵਨਾ ਵੱਧ ਗਈ ਹੈ। ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿਚ ਏਸ਼ੀਆਈ ਮਿਕਸਡ ਟੀਮ ਚੈਂਪੀਅਨਸ਼ਿਪ ਵਿਚ ਵੀ ਕਾਂਸੀ ਤਮਗਾ ਜਿੱਤਿਆ ਸੀ।


author

Tarsem Singh

Content Editor

Related News