ਪ੍ਰਜਨੇਸ਼ ਅਤੇ ਮਾਇਨੇਨੀ-ਜੀਵਨ ਦੀ ਜੋੜੀ ਜਿੱਤੀ, ਬਾਲਾਜੀ-ਵਿਸ਼ਨੂੰ ਬਾਹਰ
Thursday, Sep 05, 2019 - 12:31 PM (IST)

ਸਪੋਰਟਸ ਡੈਸਕ— ਟਾਪ ਦਰਜੇ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ ਬੀਤੇ ਦਿਨ ਬੁੱਧਵਾਰ ਨੂੰ ਇੱਥੇ ਜਾਪਾਨ ਦੇ ਕੁਆਲੀਫਾਇਰ ਰੇਂਤਾ ਤੋਕੁਦਾ ਨੂੰ ਸਿੱਧੇ ਸੈੱਟਾ 'ਚ ਹਰਾ ਕੇ ਜਿਨਾਨ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਟਰ ਫਾਈਨਲ 'ਚ ਜਗ੍ਹਾ ਬਣਾਈ। ਅਮਰੀਕੀ ਓਪਨ ਦੇ ਪਹਿਲੇ ਦੌਰ 'ਚ ਹਾਰ ਤੋਂ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੇ ਖੱਬੇ ਹੱਥ ਦੇ ਖਿਡਾਰੀ ਪ੍ਰਜਨੇਸ਼ ਨੇ 162480 ਡਾਲਰ ਇਨਾਮੀ ਹਾਰਡ ਕੋਰਟ ਏ. ਟੀ. ਪੀ. ਚੈਲੇਂਜਰ ਟੂਰਨਾਮੈਂਟ ਦੇ ਦੂਜੇ ਦੌਰ 'ਚ 6- 2, 6-2 ਨਾਲ ਜਿੱਤ ਦਰਜ ਕੀਤੀ।ਪ੍ਰਜਨੇਸ਼ ਨੇ 63 ਮਿੰਟ ਚੱਲੇ ਮੁਕਾਬਲੇ ਦੇ ਦੌਰਾਨ ਚਾਰ ਵਾਰ ਆਪਣੇ ਵਿਰੋਧੀ ਦੀ ਸਰਵਿਸ ਤੋੜੀ ਅਤੇ ਆਪਣੇ ਖਿਲਾਫ ਦੋਨੋਂ ਬ੍ਰੇਕ ਪੁਆਇੰਟ ਬਚਾਏ। ਪੁਰਸ਼ ਡਬਲ 'ਚ ਸਾਕੇਤ ਮਾਇਨੇਨੀ ਅਤੇ ਜੀਵਨ ਨੇਦੁਨਚੇਝਿਆਨ ਨੇ ਪਹਿਲੇ ਦੌਰ 'ਚ ਜਾਪਾਨ ਦੇ ਸ਼ਿਨਤਾਰੋ ਇਮਾਇ ਅਤੇ ਤੋਸ਼ਿਹਿਦੇ ਮਾਤਸੁਈ ਦੀ ਜੋੜੀ ਨੂੰ 6-4,6-3 ਨਾਲ ਹਾਰ ਦਿੱਤੀ। ਐੱਨ ਸ਼੍ਰੀਰਾਮ ਬਾਲਾਜੀ ਅਤੇ ਵਿਸ਼ਨੂੰ ਵਧਰਨ ਦੀ ਜੋੜੀ ਨੂੰ ਹਾਲਾਂਕਿ ਹਿਰੋਕੀ ਮੋਰਿਆ ਅਤੇ ਗੋਨਸਾਲੋ ਓਲੀਵਿਏਰਾ ਦੀ ਜੋੜੀ ਦੇ ਹੱਥੋਂ 3-6,7-6(2)10-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੁਆਟਰ ਫਾਈਨਲ 'ਚ ਮਾਇਨੇਨੀ ਅਤੇ ਜੀਵਨ ਦਾ ਸਾਹਮਣਾ ਮੋਰਿਆ ਅਤੇ ਓਲੀਵਿਏਰਾ ਨਾਲ ਹੋਵੇਗਾ।