ਪ੍ਰਜਨੇਸ਼ ਅਤੇ ਨਾਗਲ ਕਰਨਗੇ ਬੈਂਗਲੁਰੂ ਓਪਨ ''ਚ ਭਾਰਤੀ ਚੁਣੌਤੀ ਦੀ ਅਗਵਾਈ

Monday, Feb 10, 2020 - 09:32 AM (IST)

ਪ੍ਰਜਨੇਸ਼ ਅਤੇ ਨਾਗਲ ਕਰਨਗੇ ਬੈਂਗਲੁਰੂ ਓਪਨ ''ਚ ਭਾਰਤੀ ਚੁਣੌਤੀ ਦੀ ਅਗਵਾਈ

ਸਪੋਰਟਸ ਡੈਸਕ— ਪ੍ਰਜਨੇਸ਼ ਗੁਣੇਸ਼ਵਰਨ ਅਤੇ ਸੁਮਿਤ ਨਾਗਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਪਿਛਲੇ ਸੈਸ਼ਨ 'ਚ ਚਾਰੇ ਗ੍ਰੈਂਡ ਸਲੈਮ 'ਚ ਖੇਡਣ ਵਾਲੇ ਪ੍ਰਜਨੇਸ਼ ਤੋਂ ਇਲਾਵਾ ਨਾਗਲ ਤੋਂ ਕਾਫੀ ਉਮੀਦਾਂ ਹੋਣਗੀਆਂ। ਨਾਗਲ ਨੂੰ ਅੱਠਵਾਂ ਦਰਜਾ ਦਿੱਤਾ ਗਿਆ ਹੈ।

ਮੈਡੀਕਲ ਕਾਰਨਾਂ ਕਰਕੇ ਚੋਟੀ ਦਾ ਦਰਜ ਪ੍ਰਾਪਤ ਰਿਕਾਰਡਸ ਬੇਰਾਨਕਿਸ ਦੇ ਹਟਣ ਨਾਲ ਆਯੋਜਕਾਂ ਨੂੰ ਝਟਕਾ ਲੱਗਾ ਹੈ। ਇਸ ਦੇ ਬਾਵਜੂਦ ਕਈ ਚੋਟੀ ਦੇ ਖਿਡਾਰੀ ਟੂਰਨਾਮੈਂਟ ਖੇਡ ਰਹੇ ਹਨ। ਦੂਜਾ ਦਰਜਾ ਪ੍ਰਾਪਤ ਸਟੀਫਾਨੋ ਟ੍ਰੇਵਾਗਲੀਆ ਨੇ ਸੈਸ਼ਨ ਦੀ ਸ਼ੁਰੂਆਤ ਆਸਟਰੇਲੀਆ 'ਚ ਬੇਨਡਿਗੋ-2 ਚੈਂਪੀਅਨਸ਼ਿਪ 'ਚ ਉਪ ਜੇਤੂ ਦੇ ਰੂਪ 'ਚ ਕੀਤੀ ਜਦਕਿ ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਯੁਈਚੀ ਸੁਗਿਤਾ ਦੋ ਸੈਸ਼ਨ ਪਹਿਲਾਂ ਦੁਨੀਆ ਦੇ 36ਵੇਂ ਨੰਬਰ ਦੇ ਖਿਡਾਰੀ ਰਹਿ ਚੁੱਕੇ ਹਨ।


author

Tarsem Singh

Content Editor

Related News