ਓਸਲੋ ਈ-ਸਪੋਰਟਸ ਕੱਪ ਸ਼ਤਰੰਜ ''ਚ ਪ੍ਰਗਿਆਨੰਧਾ ਲਗਾਤਾਰ ਤੀਜੀ ਜਿੱਤ ਨਾਲ ਚੋਟੀ ''ਤੇ ਕਾਇਮ
Tuesday, Apr 26, 2022 - 01:25 PM (IST)
ਓਸਲੋ, ਨਾਰਵੇ (ਨਿਕਲੇਸ਼ ਜੈਨ)- ਦੁਨੀਆ ਦੇ ਆਪਣੀ ਤਰ੍ਹਾਂ ਦੇ ਪਹਿਲੇ ਸ਼ਤਰੰਜ ਈ-ਸਪੋਰਟਸ ਟੂਰਨਾਮੈਂਟ ਓਸਲੋ ਸਪੋਰਟਸ ਕੱਪ ਦੇ ਲਗਾਤਾਰ ਤੀਜੇ ਦਿਨ ਭਾਰਤ ਦੇ 16 ਸਾਲਾ ਗ੍ਰਾਂਡ ਮਾਸਟਰ ਪ੍ਰਗਿਆਨੰਧਾ ਦਾ ਬਿਹਤਰੀਨ ਪ੍ਰਦਰਸ਼ਨ ਜਾਰੀ ਰਿਹਾ ਤੇ ਉਨ੍ਹਾਂ ਨੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਉਣ ਵਾਲੇ ਵੀਅਤਨਾਮ ਦੇ ਲੇ ਕੁਯਾਂਗ ਲਿਮ ਨੂੰ ਵੀ ਇਕਪਾਸੜ ਮੁਕਾਬਲੇ 'ਚ 2.5-0.5 ਨਾਲ ਹਰਾ ਦਿੱਤਾ। ਹਰ ਰਾਊਂਡ 'ਚ ਵੈਸੇ ਤਾਂ ਚਾਰ ਰੈਪਿਡ ਮੁਕਾਬਲੇ ਖੇਡਣੇ ਹੁੰਦੇ ਹਨ ਪਰ ਲਗਾਤਾਰ ਤੀਜੇ ਦਿਨ ਪ੍ਰਗਿਆਨੰਧਾ ਨੇ ਜਿੱਤ ਲਈ ਜ਼ਰੂਰੀ ਅੰਕ ਸਿਰਫ਼ ਤਿੰਨ ਰੈਪਿਡ ਮੁਕਾਬਲਿਆਂ 'ਚ ਹੀ ਪ੍ਰਾਪਤ ਕਰ ਲਏ।
ਇਹ ਵੀ ਪੜ੍ਹੋ : ਬਿਜਲੀ ਸੰਕਟ 'ਤੇ ਫੁੱਟਿਆ MS ਧੋਨੀ ਦੀ ਪਤਨੀ ਸਾਕਸ਼ੀ ਦਾ ਗੁੱਸਾ, ਟਵੀਟ ਕਰ ਸਰਕਾਰ 'ਤੇ ਚੁੱਕੇ ਸਵਾਲ
ਲੇ ਕੁਯਾਂਗ ਲਿਮ ਦੇ ਖ਼ਿਲਾਫ਼ ਪ੍ਰਗਿਆਨੰਧਾ ਨੇ ਕਾਲੇ ਮੋਹਰਿਆਂ ਨਾਲ ਪਹਿਲੀ ਬਾਜ਼ੀ ਡਰਾਅ ਖੇਡੀ ਤੇ ਉਸ ਤੋਂ ਬਾਅਦ ਪਹਿਲਾਂ ਸਫ਼ੈਦ ਮੋਹਰਿਆਂ ਨਾਲ ਤੇ ਫਿਰ ਕਾਲੇ ਮੋਹਰਿਆਂ ਨਾਲ ਜਿੱਤ ਦਰਜ ਕਰਦੇ ਹੋਏ 2.5-0.5 ਦੇ ਫ਼ਰਕ ਨਾਲ ਰਾਊਂਡ ਆਪਣੇ ਨਾਂ ਕਰ ਲਿਆ। ਲਗਾਤਾਰ ਤੀਜੀ ਜਿੱਤ ਨਾਲ ਪ੍ਰਗਿਆਨੰਧਾ ਹੁਣ 9 ਅੰਕਾਂ ਦੇ ਨਾਲ ਸਿੰਗਲ ਬੜ੍ਹਤ 'ਤੇ ਚਲ ਰਹੇ ਹਨ ਤੇ ਅਗਲੇ ਰਾਊਂਡ 'ਚ ਉਨ੍ਹਾਂ ਦਾ ਮੁਕਾਬਲਾ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਹੋਣ ਵਾਲਾ ਹੈ।
ਇਹ ਵੀ ਪੜ੍ਹੋ : IPL 2022 : ਪੰਜਾਬ ਨੇ ਚੇਨਈ ਨੂੰ 11 ਦੌੜਾਂ ਨਾਲ ਹਰਾਇਆ
ਤੀਜੇ ਰਾਊਂਡ 'ਚ ਕਾਰਲਸਨ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੁੰ 2.5-0.5 ਨਾਲ ਹਰਾ ਕੇ ਵਾਪਸੀ ਕੀਤੀ ਜਦਕਿ ਪੋਲੈਂਡ ਦੇ ਯਾਨ ਡੂੜਾ ਨੇ ਨੀਦਰਲੈਂਡ ਦੇ ਕੇ. ਜਾਰਡਨ ਵਾਨ ਫਾਰੇਸਟ ਨੂੰ 2.5-0.5 ਨਾਲ ਤਾਂ ਕੈਨੇਡਾ ਦੇ ਐਰਿਕ ਹੇਨਸੇਨ ਨੇ ਅਜਰਬੈਜਾਨ ਦੇ ਸ਼ਕਰੀਆਰ ਮਮੇਦਧਾਰੋਵ ਨੂੰ 2.5-1.5 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।