ਪਾਵਰ ਪਲੇਅ ਸਾਡੇ ਲਈ ਵੱਡੀ ਸਮੱਸਿਆ, ਅਸ਼ਵਿਨ ਨੇ ਗੇਲ ਤੇ ਰਾਹੁਲ ਦੇ ਖਰਾਬ ਪ੍ਰਦਰਸ਼ਨ ''ਤੇ ਕਿਹਾ

05/04/2019 1:17:29 PM

ਮੋਹਾਲੀ : ਕਿੰਗਜ਼ ਇਲੈਵਨ ਪੰਜਾਬ ਟੀਮ 'ਚ ਭਾਂਵੇ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਮੌਜੂਦ ਹੋਣ ਪਰ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਆਈ. ਪੀ. ਐੱਲ. ਦੇ ਬਾਹਰ ਹੋਣ ਤੋਂ ਬਾਅਦ ਕਿਹਾ ਕਿ ਲੋਕੇਸ਼ ਰਾਹੁਲ ਅਤੇ ਕ੍ਰਿਸ ਗੇਲ ਦੀ ਪਾਵਰ ਪਲੇਅ ਓਵਰਾਂ ਵਿਚ ਬੱਲੇਬਾਜ਼ੀ ਉਨ੍ਹਾਂ ਲਈ ਵੱਡੀ ਸਮੱਸਿਆ ਰਹੀ। ਰਾਹੁਲ ਨੇ 13 ਮੈਚਾਂ ਵਿਚ 130 ਤੋਂ ਘੱਟ ਸਟ੍ਰਾਈਕ ਰੇਟ ਨਾਲ 522 ਦੌੜਾਂ ਬਣਾਈਆਂ ਜਿਸ ਵਿਚ 6 ਤੋਂ ਵੱਧ ਅਰਧ ਸੈਂਕੜੇ ਮੈਜੂਦ ਹਨ। ਗੇਲ ਨੇ ਮੁਕਾਬਲਿਆਂ ਵਿਚ 152 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 462 ਦੌੜਾਂ ਬਣਾਈਆਂ ਹਨ ਜਿਸ ਵਿਚ ਉਸਦਾ ਚੋਟੀ ਸਕੋਰ 99 ਰਿਹਾ ਹੈ।

PunjabKesari

ਅਸ਼ਵਿਨ ਨੇ ਕੋਲਕਾਤਾ ਨਾਈਟ ਰਾਈਡਰਜ਼ ਤੋਂ 7 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਕਿਹਾ, ''ਅਸੀਂ ਜਿਨ੍ਹਾਂ ਖੇਤਰਾਂ ਵਿਚ ਕਮਜ਼ੋਰ ਹਾਂ, ਸਾਨੂੰ ਉਸ 'ਤੇ ਧਿਆਨ ਲਗਾਉਣਾ ਹੋਵੇਗਾ। ਪਿਛਲੇ ਸਾਲ ਪਾਵਰ ਪਲੇਅ ਵਿਚ ਸਾਡੀ ਬੱਲੇਬਾਜ਼ੀ ਸ਼ਾਨਦਾਰ ਰਹੀ ਸੀ, ਜਿਸ ਵਿਚ ਕ੍ਰਿਸ ਗੇਲ ਅਤੇ ਲੋਕੇਸ਼ ਰਾਹੁਲ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਇਸ ਸਾਲ ਅਸੀਂ ਉਸ ਤਰ੍ਹਾਂ ਦੀ ਚੰਗੀ ਸ਼ੁਰੂਆਤ ਨਹੀਂ ਕਰ ਸਕੇ। ਯਕੀਨੀ ਤੌਰ 'ਤੇ ਉਨ੍ਹਾਂ 'ਤੇ ਦਬਾਅ ਸੀ ਅਤੇ ਉਨ੍ਹਾਂ ਨੂੰ ਇਕ ਕੰਮ ਕਰਨਾ ਹੀ ਸੀ। ਸਾਨੂੰ ਅਗਲੇ ਸਾਲ ਇਸ ਨੂੰ ਸੁਲਝਾਉਣਾ ਹੋਵੇਗਾ ਕਿਉਂਕਿ ਅਸੀਂ ਜ਼ਿਆਦਾਤਰ ਮੈਚ ਪਾਵਰ ਪਲੇਅ ਵਿਚ ਹੀ ਗੁਆਏ ਹਨ। ਇਹ ਵੱਡੀ ਸਮੱਸਿਆ ਰਹੀ।''

PunjabKesari


Related News