ਪਾਵੇਲ ਨੇ ਪੰਤ ਨੂੰ ਦਿੱਤਾ ਭਰੋਸਾ, ਇਸ ਨੰਬਰ ਦੇ ਬੱਲੇਬਾਜ਼ ਵਜੋਂ ਮੇਰੇ ''ਤੇ ਯਕੀਨ ਰੱਖੋ

Friday, May 06, 2022 - 04:15 PM (IST)

ਪਾਵੇਲ ਨੇ ਪੰਤ ਨੂੰ ਦਿੱਤਾ ਭਰੋਸਾ, ਇਸ ਨੰਬਰ ਦੇ ਬੱਲੇਬਾਜ਼ ਵਜੋਂ ਮੇਰੇ ''ਤੇ ਯਕੀਨ ਰੱਖੋ

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 15 'ਚ ਅਜੇ ਤਕ ਬੱਲੇਬਾਜ਼ੀ ਕ੍ਰਮ 'ਚ ਵੱਖੋ-ਵੱਖ ਨੰਬਰਾਂ 'ਤੇ ਖੇਡਣ ਵਾਲੇ ਰੋਵਮੈਨ ਪਾਵੇਲ ਨੇ ਕਪਤਨ ਰਿਸ਼ਭ ਪੰਤ ਤੋਂ ਉਨ੍ਹਾਂ 'ਤੇ ਪੰਜਵੇਂ ਨੰਬਰ ਦੇ ਬੱਲੇਬਾਜ਼ ਦੇ ਤੌਰ 'ਤੇ ਭਰੋਸਾ ਦਿਖਾਉਣ ਲਈ ਕਿਹਾ ਸੀ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਦਿੱਲੀ ਕੈਪੀਟਲਸ ਦੀ ਜਿੱਤ ਦੇ ਦੌਰਾਨ ਉਨ੍ਹਾਂ ਨੇ ਆਪਣੇ ਪਸੰਦੀਦਾ ਸਥਾਨ 'ਤੇ ਉਤਰ ਕੇ ਧਮਾਕੇਦਾਰ ਪਾਰੀ ਖੇਡੀ। 

ਇਹ ਵੀ ਪੜ੍ਹੋ : ਸ੍ਰੀਲੰਕਾ ਦੇ ਉੱਘੇ ਕ੍ਰਿਕਟਰ ਜੈਸੂਰੀਆ ਨੇ ਦੁਨੀਆ ਨੂੰ ਕੀਤੀ ਸ੍ਰੀਲੰਕਾ ਦੀ ਮਦਦ ਕਰਨ ਦੀ ਅਪੀਲ

ਪਾਵੇਲ ਨੇ ਵੀਰਵਾਰ ਨੂੰ ਇੱਥੇ 35 ਗੇਂਦਾਂ 'ਚ ਅਜੇਤੂ 67 ਦੌੜਾਂ ਬਣਾਈਆਂ ਤੇ ਡੇਵਿਡ ਵਾਰਨਰ (ਅਜੇਤੂ 92) ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਜਿਸ ਨਾਲ ਦਿੱਲੀ ਨੇ ਇਹ ਮੈਚ 21 ਦੌੜਾਂ ਨਾਲ ਜਿੱਤ ਲਿਆ। ਪਾਵੇਲ ਨੇ ਮੈਚ ਦੇ ਬਾਅਦ ਕਿਹਾ, 'ਮੈਂ ਉਨ੍ਹਾ (ਪੰਤ) ਨੂੰ ਕਿਹਾ ਕਿ ਪੰਜਵੇਂ ਨੰਬਰ ਦੇ ਬੱਲੇਬਾਜ਼ ਵਜੋਂ ਮੇਰੇ 'ਤੇ ਭਰੋਸਾ ਰੱਖੋ। ਮੈਨੂੰ ਸ਼ੁਰੂਆਤ ਕਰਨ ਦਾ ਮੌਕਾ ਦਿਓ। ਪਹਿਲੀਆਂ 15-20 ਗੇਂਦਾਂ ਨੂੰ ਸਮਝਣ ਦਿਓ। ਮੈਂ ਉਸੇ ਤਰ੍ਹਾਂ ਨਾਲ ਬੱਲੇਬਾਜ਼ੀ ਕਰਨਾ ਚਾਹੁੰਦਾ ਹਾਂ। ਪਹਿਲੀਆਂ 20 ਗੇਂਦਾਂ ਦੇ ਬਾਅਦ ਮੈਂ ਉਨ੍ਹਾਂ ਦਾ ਪੂਰਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰਾਂਗਾ।'

ਉਨ੍ਹਾਂ ਕਿਹਾ, 'ਆਈ. ਪੀ. ਐੱਲ ਖੇਡਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਮੈਂ ਚੰਗੀ ਫ਼ਾਰਮ 'ਚ ਹਾਂ। ਮੈਂ ਜਾਣਦਾ ਸੀ ਕਿ ਮੈਂ ਸਖ਼ਤ ਮਿਹਨਤ ਕੀਤੀ ਹੈ।' ਇਸ 28 ਸਾਲਾ ਆਲਰਾਊਂਡਰ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਛੇਵੇਂ ਨੰਬਰ ਦੇ ਬੱਲੇਬਾਜ਼ ਦੇ ਤੌਰ 'ਤੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਦੋ ਮੈਚਾਂ 'ਚ ਪੰਜਵੇਂ ਨੰਬਰ 'ਤੇ ਉਤਰੇ ਪਰ ਮੁੜ ਤੋਂ ਉਨ੍ਹਾਂ ਨੂੰ ਛੇਵੇਂ ਨੰਬਰ 'ਤੇ ਭੇਜ ਦਿੱਤਾ ਗਿਆ। ਜਦੋਂ ਉਨ੍ਹਾਂ ਨੂੰ ਅੱਠਵੇਂ ਨੰਬਰ 'ਤੇ ਭੇਜਿਆ ਗਿਆ ਤਾਂ ਉਹ ਕਾਫ਼ੀ ਨਿਰਾਸ਼ ਸਨ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਨੇ ਸਾਂਝੀ ਕੀਤੀ ਤਸਵੀਰ

ਪਾਵੇਲ ਨੇ ਕਿਹਾ, 'ਆਈ. ਪੀ. ਐੱਲ ਦੀ ਸ਼ੁਰੂਆਤ 'ਚ ਮੇਨੂੰ ਥੋੜ੍ਹੀ ਮੁਸ਼ਕਲ ਸੀ ਪਰ ਮੈਨੂੰ ਖ਼ੁਦ 'ਤੇ ਵਿਸ਼ਵਾਸ ਸੀ। ਮੈਂ ਰਿਸ਼ਭ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਦੱਸਿਆ ਕਿ ਮੈਂ ਅਠਵੇਂ ਨੰਬਰ 'ਤੇ ਉਤਰਨ ਤੋਂ ਥੋੜ੍ਹਾ ਨਿਰਾਸ਼ ਸੀ।' ਸਨਰਾਈਜ਼ਰਜ਼ ਦੇ ਖ਼ਿਲਾਫ਼ ਪਾਵੇਲ ਨੇ ਆਖ਼ਰੀ ਓਵਰ 'ਚ ਲੰਬੇ ਸ਼ਾਟ ਖੇਡੇ ਜਿਸ ਨਾਲ ਵਾਰਨਰ ਨੂੰ ਸੈਂਕੜਾ ਪੂਰਾ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਪਾਵੇਲ ਨੇ ਆਖ਼ਰੀ ਓਵਰ ਨੂੰ ਲੈ ਕੇ ਵਾਰਨਰ ਨਾਲ ਗੱਲਬਾਤ ਦੇ ਬਾਰੇ 'ਚ ਕਿਹਾ, 'ਓਵਰ ਦੇ ਸ਼ੁਰੂ 'ਚ ਮੈਂ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਕ ਦੌੜ ਲਵਾਂ ਜਿਸ ਨਾਲ ਤੁਸੀਂ ਸੈਂਕੜਾ ਪੂਰਾ ਕਰ ਸਕੋ। ਉਨ੍ਹਾਂ ਨੇ ਕਿਹਾ, ਸੁਣੋ ਕ੍ਰਿਕਟ ਇੰਝ ਨਹੀਂ ਖੇਡਿਆ ਜਾਂਦਾ। ਤੁਹਾਨੂੰ ਵਧ ਤੋਂ ਵਧ ਲੰਬੇ ਸ਼ਾਟ ਖੇਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਮੈਂ ਅਜਿਹਾ ਕੀਤਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News