ਪੋਪ ਫਰਾਂਸਿਸ ਨੇ ਯੂਰੋ 2020 ਤੋਂ ਪਹਿਲਾਂ ਯੂਏਫਾ ਅਧਿਕਾਰੀਆਂ ਨੂੰ ਦਿੱਤਾ ਆਸ਼ੀਰਵਾਦ
Friday, Jun 11, 2021 - 03:25 AM (IST)
ਵੈਟੀਕਨ ਸਿਟੀ- ਪੋਪ ਫਰਾਂਸਿਸ ਨੇ ਵੀਰਵਾਰ ਨੂੰ ਯੂਰਪੀਅਨ ਫੁੱਟਬਾਲ ਦੀ ਸੰਚਾਲਨ ਸੰਸਥਾ ਯੂਏਫਾ ਦੇ ਮੁਖੀ ਅਲੈਗਜ਼ਾਂਦ੍ਰ ਸੇਫੇਰਿਨ ਅਤੇ ਹੋਰਨਾਂ ਫੁੱਟਬਾਲ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਰੋਮ ਵਿਚ ਯੂਰਪੀਅਨ ਚੈਂਪੀਅਨਸ਼ਿਪ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ।
ਇਹ ਖ਼ਬਰ ਪੜ੍ਹੋ- ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਕ ਸਾਲ ਲਈ ਮੁਲਤਵੀ ਯੂਰੋ 2020 ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ ਅਤੇ ਪਹਿਲੇ ਮੈਚ ਵਿਚ ਤੁਰਕੀ ਦਾ ਸਾਹਮਣਾ ਇਟਲੀ ਨਾਲ ਹੋਵੇਗਾ। ਅਰਜਨਟੀਨਾ ਵਿਚ ਜੰਮੇ ਪੋਪ ਫਰਾਂਸਿਸ ਫੁੱਟਬਾਲ ਪ੍ਰੇਮੀ ਹਨ ਅਤੇ ਉਹ ਬਿਊਨਸ ਆਇਰਸ ਦੀ ਟੀਮ ਸੇਨ ਲੋਰੇਂਜੋ ਦੇ ਸਮਰਥਕ ਹਨ। ਵੈਟੀਕਨ ਦੇ ਐਪੋਸਟੋਲਿਕ ਸਟੇਡੀਅਮ 'ਚ ਇਸ ਮੁਲਾਕਾਤ ਵਿਚ ਇਟਲੀ ਫੁੱਟਬਾਲ ਸੰਘ ਦੇ ਮੁਖੀ ਗੈਬ੍ਰੀਏਲ ਗ੍ਰੇਵਿਨਾ ਨੇ ਵੀ ਹਿੱਸਾ ਲਿਆ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।