ਖਰਾਬ ਪ੍ਰਦਰਸ਼ਨ ਦੇਖ PCB ਅਪਣਾਏਗਾ ਰਾਹੁਲ ਦ੍ਰਾਵਿੜ ਵਾਲਾ ਫਾਰਮੁੱਲਾ

Wednesday, Feb 13, 2019 - 02:44 PM (IST)

ਖਰਾਬ ਪ੍ਰਦਰਸ਼ਨ ਦੇਖ PCB ਅਪਣਾਏਗਾ ਰਾਹੁਲ ਦ੍ਰਾਵਿੜ ਵਾਲਾ ਫਾਰਮੁੱਲਾ

ਕਰਾਚੀ : ਰਾਹੁਲ ਦ੍ਰਾਵਿੜ ਦੇ ਜੂਨੀਅਰ ਟੀਮ ਦਾ ਕੋਚ ਬਣਨ ਨਾਲ ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਕਾਮਯਾਬੀ ਸਾਰਿਆਂ ਨੇ ਦੇਖੀ ਹੈ ਅਤੇ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਇਸ ਤੋਂ ਸਿੱਖ ਲੈ ਕੇ ਆਪਣੇ ਸਾਬਕਾ ਖਿਡਾਰੀਆਂ ਨੂੰ ਵੱਖ-ਵੱਖ ਉਮਰ-ਵਰਗ ਦੀਆਂ ਟੀਮਾਂ ਦੇ ਕੋਚ ਅਤੇ ਮੈਨੇਜਰ ਬਣਾਉਣ ਦੀ ਸੋਚ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਸਾਬਕਾ ਕਪਤਾਨ ਯੁਨਸ ਖਾਨ ਨੂੰ ਅੰਡਰ-19 ਟੀਮ ਦਾ ਕੋਚ ਅਤੇ ਮੈਨੇਜਰ ਬਣਾਉਣ 'ਤੇ  ਵਿਚਾਰ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਯੂਨਸ ਖਾਨ ਨੇ ਟੈਸਟ ਵਿਚ 10000 ਦੌੜਾਂ ਬਣਾਈਆਂ ਹਨ।

PunjabKesari

ਯੂਨਸ ਨੇ ਕਿਹਾ, ''ਆਪਣਾ ਪ੍ਰੋਗਰਾਮ ਲਾਗੂ ਕਰਨ ਦੀ ਪੂਰੀ ਛੂਟ ਮਿਲਣ 'ਤੇ ਉਹ ਜੂਨੀਅਰ ਟੀਮ ਦੇ ਕੋਚ ਬਣ ਸਕਦੇ ਹਨ। ਪੀ. ਸੀ. ਬੀ. ਪ੍ਰਧਾਨ ਅਹਿਸਾਨ ਮਨੀ ਨੇ ਕਿਹਾ, ''ਆਸਟਰੇਲੀਆ ਨੇ ਰੋਡਨੇ ਮਾਰਸ਼, ਐਲਨ ਬਾਰਡਰ ਅਤੇ ਰਿਕੀ ਪੌਂਟਿੰਗ ਵਰਗੇ ਖਿਡਾਰੀਆਂ ਦੀਆਂ ਸੇਵਾਵਾਂ ਲਈਆਂ। ਭਾਰਤ ਨੇ ਵੀ ਰਾਹੁਲ ਦ੍ਰਾਵਿੜ ਨੂੰ ਅੰਡਰ-19 ਟੀਮ ਦੀ ਜ਼ਿੰਮੇਵਾਰੀ ਸੌਂਪੀ ਅਤੇ ਨਤੀਜਾ ਵੀ ਚੰਗਾ ਰਿਹਾ। ਦ੍ਰਾਵਿੜ ਦੇ ਕੋਚ ਰਹਿੰਦਿਆਂ ਭਾਰਤੀ ਅੰਡਰ-19 ਟੀਮ ਨੇ ਪਿਛਲੇ ਸਾਲ ਵਿਸ਼ਵ ਕੱਪ ਜਿੱਤਿਆ। ਮਨੀ ਨੇ ਲਾਹੌਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਬੋਰਡ ਨੇ ਨੌਜਵਾਨਾਂ ਨਾਲ ਕੰਮ ਕਰਨ ਲਈ ਸਾਬਕਾ ਸੀਨੀਅਰ ਖਿਡਾਰੀਆਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਹੈ। ਸਾਨੂੰ ਵਿਦੇਸ਼ੀ ਕੋਚਾਂ ਦੇ ਨਾਲ ਭਾਰਤ ਦੀ ਤਰ੍ਹਾਂ ਆਪਣੇ ਕੋਚਾਂ ਨੂੰ ਵੀ ਲਾਉਣਾ ਹੋਵੇਗੀ।''

PunjabKesari


Related News