ਪੂਜਾ ਰਾਣੀ ਅਤੇ ਵਿਕਾਸ ਸੈਮੀਫਾਈਨਲ 'ਚ ਪੁੱਜੇ, ਓਲੰਪਿਕ 'ਚ ਪੱਕੀ ਕੀਤੀ ਜਗ੍ਹਾ

03/08/2020 5:58:00 PM

ਸਪੋਰਟਸ ਡੈਸਕ— ਸਪੋਰਟਸ ਡੈਸਕ— ਏਸ਼ੀਆਈ ਚੈਂਪੀਅਨ ਪੂਜਾ ਰਾਣੀ (75 ਕਿ. ਗ੍ਰਾ) ਅਤੇ ਵਿਕਾਸ ਕ੍ਰਿਸ਼ਣ ਐਤਵਾਰ ਨੂੰ ਇੱਥੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ 'ਚ ਪਹੁੰਚ ਕੇ ਇਸ ਸਾਲ ਦੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਮੁੱਕੇਬਾਜ਼ ਬਣ ਗਏ। ਚੌਥੀ ਦਰਜੇ ਦੀ ਰਾਣੀ (29 ਸਾਲ) ਨੇ ਥਾਈਲੈਂਡ ਦੀ 18 ਸਾਲ ਦੀ ਪੋਰਨਿਪਾ ਚਿਊਟੀ ਨੂੰ 5-0 ਨਾਲ ਅਤੇ ਕ੍ਰਿਸ਼ਣ ਨੇ ਤੀਜੇ ਦਰਜੇ ਦੇ ਜਾਪਾਨੀ ਮੁੱਕੇਬਾਜ਼ ਸੇਵੋਨਰੇਟਸ ਓਕਾਜਾਵਾ ਨੂੰ ਸਰਬਸੰਮਤੀ ਫੈਸਲੇ 'ਚ ਹਰਾ ਕੇ ਇੱਥੇ ਏਸ਼ੀਆ/ਓਸਿਆਨਾ ਕੁਆਲੀਫਾਇੰਗ ਟੂਰਨਾਮੈਂਟ 'ਚ ਤਮਗਾ ਪੱਕਾ ਕੀਤਾ।  
 PunjabKesari ਰਾਣੀ ਨੇ ਜਿੱਥੇ ਪਹਿਲੀ ਵਾਰ ਓਲੰਪਿਕ ਕੋਟਾ ਹਾਸਲ ਕੀਤਾ, ਉਥੇ ਹੀ ਵਿਕਾਸ ਕ੍ਰਿਸ਼ਣ ਨੇ ਲਗਾਤਾਰ ਤੀਜੀ ਵਾਰ ਇਸ ਮਹਾਂਸਮਰ ਲਈ ਕੁਆਲੀਫਾਈ ਕੀਤਾ ਜਿਸਦਾ ਆਯੋਜਨ ਜੁਲਾਈ-ਅਗਸਤ 'ਚ ਕੀਤਾ ਜਾਣਾ ਹੈ। ਰਾਣੀ ਨੇ ਕਿਹਾ, 'ਮੈਂ ਇਸ ਮੁੱਕੇਬਾਜ਼ ਖਿਲਾਫ ਨਹੀਂ ਖੇਡੀ ਸੀ, ਮੈਂ ਥੋੜ੍ਹੀ ਡਰੀ ਹੋਈ ਸੀ। ਮੈਂ ਬਾਊਟ ਤੋਂ ਪਹਿਲਾਂ ਆਪਣੇ ਕੋਚਾਂ ਨੂੰ ਇਸ ਬਾਰੇ ਦੱਸ ਦਿੱਤਾ ਸੀ। ਉਨ੍ਹਾਂ ਨੇ ਮੇਰਾ ‍ਆਤਮਵਿਸ਼ਵਾਸ ਵਧਾਇਆ ਅਤੇ ਮੈਂ ਇਕਪਾਸੜ ਨਤੀਜਾ ਹਾਸਲ ਕਰ ਸਕੀ ਅਤੇ ਮੈਂ ਖੁਸ਼ ਹਾਂ। ਰਾਣੀ ਦਾ ਸਾਹਮਣਾ ਹੁਣ ਮੌਜੂਦਾ ਵਰਲਡ ਅਤੇ ਏਸ਼ੀਆਈ ਚੈਂਪੀਅਨ ਚੀਨ ਦੀ ਲਿਕਿਆਨ ਨਾਲ ਹੋਵੇਗਾ।


Related News