ਪੋਂਟਿੰਗ ਵੀ 4 ਦਿਨਾ ਟੈਸਟ ਦੇ ਪੱਖ ''ਚ ਨਹੀਂ

Monday, Jan 06, 2020 - 03:30 AM (IST)

ਪੋਂਟਿੰਗ ਵੀ 4 ਦਿਨਾ ਟੈਸਟ ਦੇ ਪੱਖ ''ਚ ਨਹੀਂ

ਸਿਡਨੀ— ਆਸਟਰੇਲੀਆ ਦੇ ਆਪਣੇ ਜ਼ਮਾਨੇ ਦੇ ਧਾਕੜ ਬੱਲਬਾਜ਼ ਰਿਕੀ ਪੋਂਟਿੰਗ ਨੇ ਐਤਵਾਰ ਨੂੰ ਆਈ. ਸੀ. ਸੀ. ਦੇ 4 ਦਿਨਾ ਟੈਸਟ ਮੈਚ ਦੇ ਵਿਚਾਰ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਬਦਲਾਅ ਦੇ ਪੱਖ ਵਿਚ ਨਹੀਂ ਹੈ। ਆਈ. ਸੀ. ਸੀ. 2023 ਤੋਂ 2031 ਦੇ ਅਗਲੇ ਭਵਿੱਖ ਦੇ ਦੌਰਾ ਪ੍ਰੋਗਰਾਮ (ਐੱਫ. ਟੀ. ਪੀ.) ਵਿਚ 4 ਦਿਨਾ ਟੈਸਟ ਮੈਚਾਂ ਦੀ ਸ਼ੁਰੂਆਤ ਕਰਨ 'ਤੇ ਵਿਚਾਰ ਕਰ ਰਹੀ ਹੈ ਤਾਂ ਕਿ ਵਪਾਰਕ ਤੌਰ 'ਤੇ ਲਾਭ ਵਾਲੇ ਛੋਟੇ ਸਵਰੂਪਾਂ ਲਈ ਵੱਧ ਸਮਾਂ ਮਿਲ ਸਕੇ।
ਪੋਂਟਿੰਗ ਨੇ ਕਿਹਾ, ''ਮੈਂ ਇਸਦੇ ਵਿਰੁੱਧ ਹਾਂ ਪਰ ਜਿਨ੍ਹਾਂ ਲੋਕਾਂ ਦੇ ਦਿਮਾਗ ਵਿਚ ਇਹ ਵਿਚਾਰ ਆਇਆ ਹੈ, ਉਨ੍ਹਾਂ ਤੋਂ ਜਾਣਨਾ ਚਾਹੁੰਦਾ ਹਾਂ ਕਿ ਇਸਦੇ ਪਿੱਛੇ ਪ੍ਰਮੁੱਖ ਕਾਰਣ ਕੀ ਹੈ।'' ਇਸ ਸਾਬਕਾ ਆਸਟਰੇਲੀਆਈ ਕਪਤਾਨ ਨੇ ਕਿਹਾ ਕਿ ਚਾਰ ਦਿਨਾ ਟੈਸਟ ਤੋਂ ਜ਼ਿਆਦਾ ਮੈਟ ਡਰਾਅ ਹੋਣਗੇ। ਉਨ੍ਹਾ ਨੇ ਕਿਹਾ ਕਿ ਮੈਂ ਜਾਣਦਾ ਹਾਂ ਪਿਛਲੇ 2 ਸਾਲਾ 'ਚ ਅਸੀਂ ਕਈ ਮੈਚ ਚਾਰ ਦਿਨਾ 'ਚ ਖਤਮ ਹੁੰਦੇ ਦੇਖੇ ਹਨ ਪਰ ਮੈਂ ਇਸ 'ਤੇ ਗੌਰ ਕੀਤਾ ਕਿ ਪਿਛਲੇ ਦਹਾਕੇ 'ਚ ਕਿੰਨੇ ਟੈਸਟ ਮੈਚ ਡਰਾਅ ਹੋਏ। ਜੇਕਰ ਹੁਣ ਮੈਚ ਚਾਰ ਦਿਨਾ ਦਾ ਹੁੰਦਾ ਹੈ ਤਾਂ ਜ਼ਿਆਦਾ ਟੈਸਟ ਮੈਚ ਡਰਾਅ ਨਾਲ ਖਤਮ ਹੋਣਗੇ।


author

Gurdeep Singh

Content Editor

Related News