ਪੋਟਿੰਗ ਅਤੇ ਲਾਰਾ ਨੇ ਕੀਤੀ ਕ੍ਰਿਕਟ 'ਚ ਵਾਪਸੀ, ਦੋਵਾਂ ਬੱਲੇਬਾਜ਼ਾਂ ਨੇ ਕੀਤਾ ਨੈਟ ਅਭਿਆਸ (ਵੀਡੀਓ)

02/06/2020 1:52:56 PM

ਸਪੋਰਟਸ ਡੈਸਕ— ਆਸਟਰੇਲੀਆ 'ਚ ਬੁਸ਼ਫਾਇਰ ਚੈਰਿਟੀ ਮੈਚ 9 ਫਰਵਰੀ ਨੂੰ ਮੈਲਬਰਨ ਦੇ ਜੰਕਸ਼ਨ ਓਵਲ ਮੈਦਾਨ 'ਤੇ ਖੇਡਿਆ ਜਾਣਾ ਹੈ। ਪਹਿਲਾਂ ਇਹ ਮੈਚ 8 ਫਰਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਣਾ ਸੀ, ਪਰ ਮੀਂਹ ਦੇ ਚੱਲਦੇ ਇਸ ਨੂੰ ਮੈਲਬਰਨ 'ਚ ਸ਼ਿਫਟ ਕਰ ਦਿੱਤਾ ਗਿਆ। ਇਸ ਮੈਚ 'ਚ ਇਕ ਟੀਮ ਦੀ ਕਮਾਨ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੇ ਹੱਥਾਂ 'ਚ ਹੋਵੇਗੀ, ਜਦ ਕਿ ਦੂਜੀ ਟੀਮ ਦੀ ਕਪਤਾਨੀ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਕਰਨਗੇ। ਬੁਸ਼ਫਾਇਰ ਚੈਰਿਟੀ ਮੈਚ 'ਚ ਰਿਕੀ ਪੋਂਟਿੰਗ ਦੀ ਟੀਮ ਦੇ ਕੋਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੋਣਗੇ। ਇਸ ਮੈਚ ਲਈ ਵੀਰਵਾਰ ਨੂੰ ਰਿਕੀ ਪੋਂਟਿੰਗ ਅਤੇ ਬ੍ਰਾਇਨ ਲਾਰਾ ਨੇ ਨੈੱਟ ਪ੍ਰੈਕਟਿਸ ਕੀਤੀ।

PunjabKesari

ਰਿਕੀ ਪੋਂਟਿੰਗ ਨੇ ਨੈੱਟ ਪ੍ਰੈਕਟਿਸ ਦੀ ਵੀਡੀਓ ਟਵੀਟ ਕੀਤੀ ਅਤੇ ਨਾਲ ਹੀ ਇਸ ਗੱਲ ਦੀ ਇੱਛਾ ਜਤਾਈ ਹੈ ਕਿ ਬ੍ਰਾਇਨ ਲਾਰਾ ਇਸ ਮੈਚ 'ਚ ਉਨ੍ਹਾਂ ਦੀ ਟੀਮ ਲਈ ਖੇਡਣ। ਪੋਂਟਿੰਗ ਦੇ ਸ਼ੇਅਰ ਕਰਨ ਤੋਂ ਬਾਅਦ ਇਹ ਵੀਡੀਓ ਕਾਫ਼ੀ ਵਾਈਰਲ ਹੋ ਰਹੀ ਹੈ। ਇਸ ਟਵੀਟ 'ਤੇ ਕਈ ਲੋਕਾਂ ਨੇ ਕੁਮੈਂਟਸ ਵੀ ਕੀਤੇ ਹਨ। ਫੈਨਜ਼ ਚਾਹੁੰਦੇ ਹਨ ਕਿ ਪੋਂਟਿੰਗ ਅਤੇ ਲਾਰਾ ਇਸ ਮੈਚ 'ਚ ਇਕੱਠੇ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਉਣ।

ਬੁਸ਼ਫਾਇਰ ਕ੍ਰਿਕਟ ਬੈਸ਼ ਮੈਲਬਰਨ ਦੇ ਜੰਕਸ਼ਨਲ ਓਵਲ ਮੈਦਾਨ 'ਤੇ ਐਤਵਾਰ ਨੂੰ ਖੇਡਿਆ ਜਾਵੇਗਾ। ਸਚਿਨ ਤੇਂਦੁਲਕਰ ਰਿਕੀ ਪੋਂਟਿੰਗ X9 ਟੀਮ ਦੇ ਕੋਚ ਹੋਣਗੇ, ਜਦ ਕਿ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਕਰਟਨੀ ਵਾਲਸ਼ ਦੂਜੀ ਟੀਮ ਦੇ ਕੋਚ ਹੋਣਗੇ, ਜਿਸ ਦੀ ਕਪਤਾਨੀ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਕਰਨਗੇ। ਪਹਿਲਾਂ ਇਸ ਟੀਮ ਦੇ ਕਪਤਾਨ ਸਾਬਕਾ ਸਪਿਨਰ ਸ਼ੇਨ ਵਾਰਨ ਸਨ ਪਰ ਤਾਰੀਖ ਬਦਲਨ ਤੋਂ ਬਾਅਦ ਵਾਰਨ ਨੂੰ ਆਪਣਾ ਨਾਂ ਵਾਪਸ ਲੈਣਾ ਪਿਆ। 9 ਫਰਵਰੀ ਤੋਂ ਕੁਝ ਸਮਾਂ ਪਹਿਲਾਂ ਦੇ ਕਮਿਟਮੈਂਟ ਨੂੰ ਵੇਖਦੇ ਹੋਏ ਆਖਰੀ ਸਮੇਂ ਤੇ ਗਿਲਕ੍ਰਿਸਟ ਉਨ੍ਹਾਂ ਦੀ ਟੀਮ ਦੀ ਕਮਾਨ ਸੰਭਾਲਣਗੇ।

 


Related News