ਬੁਮਰਾਹ ਨੂੰ 'ਪੋਲੀ ਉਮਰੀਗਰ' ਤੇ ਦਿਲੀਪ ਸਰਦੇਸਾਈ ਪੁਰਸਕਾਰ

01/12/2020 11:30:38 PM

ਮੁੰਬਈ- ਭਾਰਤ ਦੀ ਤੇਜ਼ ਗੇਂਦਬਾਜ਼ੀ ਸਨਸਨੀ ਜਸਪ੍ਰੀਤ ਬੁਮਰਾਹ ਨੂੰ ਐਤਵਾਰ ਬੀ. ਸੀ. ਸੀ. ਆਈ. ਦੇ ਸਾਲਾਨਾ ਐਵਾਰਡਾਂ ਵਿਚ ਸਰਵਸ੍ਰੇਸ਼ਠ ਕੌਮਾਂਤਰੀ ਕ੍ਰਿਕਟ ਐਵਾਰਡ (2018-19) ਲਈ ਵੱਕਾਰੀ ਪਾਲੀ ਉਮਰੀਗਰ ਤੇ ਦਲੀਪ ਸਰਦੇਸਾਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਮੱਧਕ੍ਰਮ ਦੇ ਬੱਲੇਬਾਜ਼ ਮਯੰਕ ਅਗਰਵਾਲ ਨੂੰ ਵੀ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ। 15 ਸਾਲਾ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਦੋ ਐਵਾਰਡ ਮਿਲੇ। ਪਾਲੀ ਉਮਰੀਗਰ ਟਰਾਫੀ ਸਰਵਸ੍ਰੇਸ਼ਠ ਕੌਮਾਂਤਰੀ ਕ੍ਰਿਕਟਰ ਨੂੰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਪ੍ਰਸ਼ੰਸਾ ਪੱਤਰ, ਟਰਾਫੀ ਤੇ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲਦੀ ਹੈ। ਦਲੀਪ ਸਰਦੇਸਾਈ ਐਵਾਰਡ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ।


ਵਿਸ਼ਵ ਦੇ ਨੰਬਰ ਇਕ ਵਨਡੇ ਗੇਂਦਬਾਜ਼ ਬੁਮਰਾਹ ਨੇ ਆਪਣਾ ਟੈਸਟ ਡੈਬਿਊ ਭਾਰਤ ਦੇ ਜਨਵਰੀ 2018 ਵਿਚ ਦੱਖਣੀ ਅਫਰੀਕਾ ਦੇ ਦੌਰੇ ਵਿਚ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ । ਬੁਮਰਾਹ ਨੇ ਦੱਖਣੀ ਅਫਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਵੈਸਟਇੰਡੀਜ਼ ਵਿਚ ਇਕ ਪਾਰੀ 'ਚ 5-5 ਵਿਕਟਾਂ ਹਾਸਲ ਕੀਤੀਆਂ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਅਤੇ ਇਕਲੌਤਾ ਏਸ਼ੀਆਈ ਗੇਂਦਬਾਜ਼ ਬਣਿਆ । ਉਸ ਨੇ ਭਾਰਤ ਨੂੰ ਆਸਟਰੇਲੀਆ ਵਿਚ ਟੈਸਟ ਸੀਰੀਜ਼ 2-1 ਨਾਲ  ਜਿੱਤਣ ਅਤੇ ਬਾਰਡਰ-ਗਾਵਸਕਰ ਟਰਾਫੀ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।  ਬੁਮਰਾਹ ਨੂੰ ਸਾਲ 2018-19 ਵਿਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ ਪਾਲੀ ਉਮਰੀਗਰ ਐਵਾਰਡ ਦੇ ਨਾਲ-ਨਾਲ 2018-19 ਵਿਚ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਲਈ ਦਲੀਪ ਸਰਦੇਸਾਈ ਐਵਾਰਡ ਵੀ ਮਿਲਿਆ। ਬੁਮਰਾਹ ਨੇ ਆਪਣੇ ਕਰੀਅਰ ਵਿਚ ਟੈਸਟ 'ਚ 62 ਅਤੇ ਵਨਡੇ ਵਿਚ 103 ਵਿਕਟਾਂ ਲਈਆਂ ਹਨ ।
ਬੀ. ਸੀ. ਸੀ. ਆਈ. ਦੇ ਹੋਰ ਸਾਲਾਨਾ ਐਵਾਰਡ—
ਪਾਲੀ ਉਮਰੀਗਰ ਐਵਾਰਡ (ਮਹਿਲਾ ਵਰਗ) : ਪੂਨਮ ਯਾਦਵ


ਦਲੀਪ ਸਰਦੇਸਾਈ ਐਵਾਰਡ (ਬੱਲੇਬਾਜ਼ੀ) :ਚੇਤੇਸ਼ਵਰ ਪੁਜਾਰਾ


ਕਰਨਲ ਸੀ. ਕੇ. ਨਾਇਡੂ ਲਾਈਫ ਟਾਈਮ ਐਚੀਵਮੈਂਟ ਐਵਾਰਡ : ਕ੍ਰਿਸ਼ਣਾਮਚਾਰੀ ਸ਼੍ਰੀਕਾਂਤ


ਮਹਿਲਾਵਾਂ ਲਈ ਲਾਈਫ ਟਾਈਮ ਐਚੀਵਮੈਂਟ ਐਵਾਰਡ : ਅੰਜੁਮ ਚੋਪੜਾ


ਪੁਰਸ਼ ਵਰਗ 'ਚ ਸਰਵਸ੍ਰੇਸ਼ਠ ਕੌਮਾਂਤਰੀ ਡੈਬਿਊ : ਮਯੰਕ ਅਗਰਵਾਲ


ਮਹਿਲਾ ਵਰਗ 'ਚ ਸਰਵਸ੍ਰੇਸ਼ਠ ਕੌਮਾਂਤਰੀ ਡੈਬਿਊ  : ਸ਼ੈਫਾਲੀ ਵਰਮਾ


ਸਰਵਸ੍ਰੇਸ਼ਠ ਆਲਰਾਊਂਡਰ ਲਈ ਲਾਲਾ ਅਮਰਨਾਥ ਐਵਾਰਡ (ਰਣਜੀ) : ਸ਼ਿਵਮ ਦੂਬੇ


ਸਰਵਸ੍ਰੇਸ਼ਠ ਆਲਰਾਊਂਡਰ ਲਈ ਲਾਲਾ ਅਮਰਨਾਥ ਐਵਾਰਡ (ਸੀਮਤ ਓਵਰ) : ਸ਼ਿਵਮ ਦੂਬੇ
ਜਗਮੋਹਨ ਡਾਲਮੀਆ ਐਵਾਰਡ (ਸੀਨੀਅਰ, ਮਹਿਲਾ ਵਰਗ) : ਦੀਪਤੀ ਸ਼ਰਮਾ


ਜਗਮੋਹਨ ਡਾਲਮੀਆ ਐਵਾਰਡ (ਜੂਨੀਅਰ, ਮਹਿਲਾ ਵਰਗ)  : ਸ਼ੈਫਾਲੀ ਵਰਮਾ
ਘਰੇਲੂ ਕ੍ਰਿਕਟ 'ਚ ਸਰਵਸ੍ਰੇਸ਼ਠ ਅੰਪਾਇਰ : ਵਰਿੰਦਰ ਸ਼ਰਮਾ


ਰਣਜੀ ਟਰਾਫੀ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦਾ ਐਵਾਰਡ : ਵਿਦਰਭ ਕ੍ਰਿਕਟ ਸੰਘ

 

PunjabKesari


Gurdeep Singh

Content Editor

Related News