ਪੋਲਾਰਡ ਨੇ ਰਚਿਆ ਇਤਿਹਾਸ, 500 ਟੀ-20 ਮੈਚ ਖੇਡਣ ਵਾਲੇ ਬਣੇ ਇਕਲੌਤੇ ਖਿਡਾਰੀ

3/5/2020 12:11:14 AM

ਨਵੀਂ ਦਿੱਲੀ— ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਤੂਫਾਨੀ ਆਲਰਾਊਂਡਰ ਕਿਰੋਨ ਪੋਲਾਰਡ ਟੀ-20 ਕ੍ਰਿਕਟ 'ਚ ਇਕ ਨਵਾਂ ਰਿਕਾਰਡ ਬਣਾ ਦਿੱਤਾ। ਸ਼੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਉਹ ਜਿਵੇਂ ਹੀ ਮੈਦਾਨ 'ਤੇ ਉੱਤਰੇ ਤਾਂ ਇਕ ਨਵਾਂ ਇਤਿਹਾਸ ਰਚ ਦਿੱਤਾ। ਪੋਲਾਰਡ ਦੁਨੀਆ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਸ ਨੇ ਆਪਣਾ 500ਵਾਂ ਟੀ-20 ਮੁਕਾਬਲਾ ਖੇਡਿਆ। ਇਨ੍ਹਾਂ ਮੈਚਾਂ 'ਚ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਇਲਾਵਾ ਲੀਗ ਮੁਕਾਬਲੇ ਵੀ ਸ਼ਾਮਲ ਹਨ।


ਕਿਰੋਨ ਪੋਲਾਰਡ 500ਵਾਂ ਟੀ-20 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਤਾਂ ਬਣੇ ਹੀ ਪਰ ਇਸ ਤੋਂ ਪਹਿਲਾਂ ਉਹ ਦੁਨੀਆ ਦੇ ਪਹਿਲੇ ਇਕਲੌਤੇ ਅਜਿਹੇ ਖਿਡਾਰੀ ਹਨ ਜਿਸ ਨੇ 300ਵਾਂ ਤੇ 400ਵਾਂ ਟੀ-20 ਮੁਕਾਬਲਾ ਸਭ ਤੋਂ ਪਹਿਲਾਂ ਖੇਡਿਆ ਸੀ। ਹੁਣ ਉਹ 500ਵਾਂ ਟੀ-20 ਮੈਚ ਖੇਡਣ ਵਾਲੇ ਵੀ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।

PunjabKesari
ਟੀ-20 ਕ੍ਰਿਕਟ 'ਚ ਸਭ ਤੋਂ ਪਹਿਲਾਂ 100, 200, 300, 400 ਤੇ 500ਵਾਂ ਮੈਚ ਖੇਡਣ ਵਾਲੇ ਖਿਡਾਰੀ
100— ਐਲਬੀ ਮੋਰਕਲ, 2010
200- ਐਲਬੀ ਮੋਰਕਲ, 2012
300- ਕਿਰੋਨ ਪੋਲਾਰਡ, 2016
400- ਕਿਰੋਨ ਪੋਲਾਰਡ, 2018
500- ਕਿਰੋਨ ਪੋਲਾਰਡ, 2020

 PunjabKesari
ਹੁਣ ਤਕ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਖਿਡਾਰੀ
ਕਿਰੋਨ ਪੋਲਾਰਡ- 500
ਡਰੇਨ ਬ੍ਰਾਵੋ- 454
ਕ੍ਰਿਸ ਗੇਲ— 404
ਸ਼ੋਏਬ ਮਲਿਕ— 382
ਬ੍ਰੈਂਡਨ ਮੈਕੁਲਮ— 370ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh