ਅੰਪਾਇਰ ਦੇ ਫੈਸਲੇ ਖਿਲਾਫ ਜਾਣਾ ਪੋਲਾਰਡ ਨੂੰ ਪਿਆ ਮਹਿੰਗਾ, ਮਿਲੀ ਇਹ ਸਜ਼ਾ

08/06/2019 2:14:10 PM

ਦੁਬਈ : ਵੈਸਟਇੰਡੀਜ਼ ਆਲਰਾਊਂਡਰ ਕੀਰੋਨ ਪੋਲਾਰਡ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਨੇ ਭਾਰਤ ਖਿਲਾਫ ਫਲੋਰੀਡਾ ਵਿਖੇ ਖੇਡੇ ਗਏ ਦੂਜੇ ਟੀ-20 ਮੈਚ ਦੌਰਾਨ ਖੇਡ ਜ਼ਾਬਤਾ ਨਿਯਮ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਹੈ ਅਤੇ ਇਸ ਦੇ ਲਈ ਉਸ 'ਤੇ 20 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ ਅਤੇ ਡੀਮੈਰਿਟ ਅੰਕ ਦਿੱਤਾ ਗਿਆ ਹੈ। ਪੋਲਾਰਡ ਨੂੰ ਕਿਸੇ ਅੰਤਰਰਾਸ਼ਟਰੀ ਮੈਚ ਦੌਰਾਨ ਅੰਪਾਇਰ ਦੇ ਫੈਸਲੇ 'ਤੇ ਅਸਹਿਮਤੀ ਜਤਾਉਣ ਜਾਂ ਉਸਦੀ ਪਾਲਣਾ ਨਾਂ ਕਰਨ ਲਈ ਆਈ. ਸੀ. ਸੀ. ਦੇ ਅਨੁਸ਼ਾਸਨਾਤਮਕ ਨਿਯਮ 2.4 ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਟੀ-20 ਮੈਚ ਦੌਰਾਨ ਪੋਲਾਰਡ ਨੇ ਮੈਦਾਨ 'ਤੇ ਬਦਲ ਖਿਡਾਰੀ ਨੂੰ ਬੁਲਾਇਆ ਗਿਆ ਸੀ ਜਦਕਿ ਅੰਪਾਇਰ ਨੇ ਉਸ ਨੂੰ ਵਾਰ-ਵਾਰ ਹਦਾਇਤ ਦਿੱਤੀ ਸੀ ਕਿ ਕਿਸੇ ਬਦਲ ਖਿਡਾਰੀ ਨੂੰ ਮੈਦਾਨ 'ਤੇ ਬੁਲਾਉਣ ਲਈ ਪਹਿਲਾਂ ਨਿਵੇਦਨ ਕਰਨਾ ਪੈਂਦਾ ਹੈ। ਅੰਪਾਇਰ ਨੇ ਇਸਦੇ ਲਈ ਉਸ ਨੂੰ ਓਵਰ ਦੀ ਸਮਾਪਤੀ ਤੱਕ ਉਡੀਕ ਕਰਨ ਲਈ ਵੀ ਕਿਹਾ ਸੀ ਪਰ ਉਸ ਨੇ ਇਸਦੀ ਪਾਲਣਾ ਨਹੀਂ ਕੀਤੀ।

PunjabKesari

ਪੋਲਾਰਡ ਨੇ ਹਾਲਾਂਕਿ ਆਪਣਾ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਸਦੇ ਲਈ ਆਈ. ਸੀ. ਸੀ. ਦੇ ਏਲੀਟ ਪੈਨਲ ਨੇ ਮੈਚ ਰੈਫਰੀ ਜੈਫ ਕਰੋਅ ਦੇ ਸਾਹਮਣੇ ਉਸਦੀ ਅਧਿਕਾਰਤ ਸੁਣਵਾਈ ਕੀਤੀ। ਪੈਨਲ ਨੇ ਵੀ ਪੋਲਾਰਡ ਨੂੰ ਨਿਯਮ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਜਿਸ ਤੋਂ ਬਾਅਦ ਉਸ 'ਤੇ 20 ਫੀਸਦੀ ਜੁਰਮਾਨੇ ਅਤੇ ਇਕ ਡੇਮੈਰਿਟ ਅੰਕ ਦੀ ਸਜ਼ਾ ਤੈਅ ਹੋਈ ਹੈ।


Related News