ਜਿਨਸੀ ਸ਼ੋਸ਼ਣ ਦੇ ਦੋਸ਼ ਝੱਲ ਰਹੇ ਸੰਦੀਪ ਸਿੰਘ ਦਾ 'ਸਿਆਸੀ ਅਕਸ' ਲੱਗਾ ਦਾਅ 'ਤੇ

01/03/2023 11:32:36 AM

ਸਪੋਰਟਸ ਡੈਸਕ : ਮਹਿਲਾ ਕੋਚ ਦੇ ਬਿਆਨ ’ਤੇ ਜਿਣਸੀ ਸ਼ੋਸ਼ਣ ਦੀ ਐੱਫ. ਆਈ. ਆਰ. ਦਰਜ ਹੋਣ ’ਤੇ ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਆਪਣਾ ਵਿਭਾਗ ਵਾਪਸ ਕਰ ਦਿੱਤਾ ਹੈ। ਸੰਦੀਪ ਨੇ ਸਿਆਸਤ ਦੀ ਸ਼ੁਰੂਆਤ 2019 ਵਿਚ ਭਾਜਪਾ ਵਲੋਂ ਕੀਤੀ ਸੀ। ਵਿਧਾਨ ਸਭਾ ਚੋਣਾਂ ਵਿਚ ਉਹ ਪਿਹੋਵਾ ਤੋਂ ਖੜ੍ਹਾ ਹੋਇਆ ਤੇ ਕਾਂਗਰਸ ਦੇ ਮਨਦੀਪ ਸਿੰਘ ਨੂੰ 5 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਉਣ ਵਿਚ ਸਫਲ ਰਿਹਾ। ਉਹ ਰਾਜ ਖੇਡ ਮੰਤਰੀ ਬਣਿਆ। ਉਸ ਨੇ ਭਾਜਪਾ ਦੇ ਲਈ ਸਿੱਖ ਚਿਹਰੇ ਦਾ ਕੰਮ ਕੀਤਾ। 

1987 ਵਿਚ ਗੁਰਚਰਣ ਸਿੰਘ ਸੈਣੀ ਤੇ ਦਲਜੀਤ ਕੌਰ ਸੈਣੀ ਦੇ ਘਰ ਜਨਮਿਆ ਸੰਦੀਪ ਆਪਣੇ ਵੱਡੇ ਭਰਾ ਵਿਕਰਮਜੀਤ ਦੇ ਨਾਲ ਕੁਰੂਕਸ਼ੇਤਰ ਦੀ ਸ਼ਾਹਬਾਦ ਹਾਕੀ ਅਕੈਡਮੀ ਵਿਚ ਟ੍ਰੇਨਿੰਗ ਲੈਣ ਜਾਂਦਾ ਸੀ। ਕੋਚ ਬਲਦੇਵ ਸਿੰਘ ਨੇ ਉਸਦੀ ਡ੍ਰੈਗ ਫਲਿੱਕ ਦੀ ਪ੍ਰਤਿਭਾ ਦੇਖੀ। 2004 ਵਿਚ ਸੰਦੀਪ ਸੁਲਤਾਨ ਅਜਲਾਨ ਸ਼ਾਹ ਕੱਪ ਵਿਚ ਟੀਮ ਇੰਡੀਆ ਵਲੋਂ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ ਬਣ ਗਿਆ। ਇਸੇ ਸਾਲ ਏਥਨਜ਼ ਵਿਚ ਉਹ ਓਲੰਪਿਕ ਵੀ ਖੇਡਿਆ। ਇਕ ਸਾਲ ਬਾਅਦ ਸੰਦੀਪ ਨੇ ਜੂਨੀਅਰ ਵਿਸ਼ਵ ਕੱਪ ਖੇਡਿਆ ਤੇ ਸਭ ਤੋਂ ਵੱਧ ਗੋਲ ਕੀਤੇ। ਉਹ ਸਾਲ 2006 ਵਿਚ ਜਰਮਨੀ ਵਿਚ ਹੋਣ ਵਾਲੇ ਸੀਨੀਅਰ ਵਿਸ਼ਵ ਕੱਪ ਲਈ ਤਿਆਰ ਸੀ ਕਿ ਕਾਲਕਾ ਸ਼ਤਾਬਦੀ ਟ੍ਰੇਨ ਵਿਚ ਸਫਰ ਦੇ ਸਮੇਂ ਰੇਲਵੇ ਸੁਰੱਖਿਆ ਬਲ ਦੇ ਗਾਰਡ ਤੋਂ ਗਲਤੀ ਨਾਲ ਗੋਲੀ ਚੱਲ ਗਈ। ਇਹ ਗੋਲੀ ਸੰਦੀਪ ਦੀ ਰੀੜ੍ਹ ਦੀ ਹੱਡੀ ਵਿਚ ਲੱਗੀ। ਉਹ ਕਈ ਦਿਨਾਂ ਤਕ ਚੰਡੀਗੜ੍ਹ ਦੇ ਪੀ. ਜੀ. ਆਈ. ਐੱਮ. ਈ. ਆਰ. ਵਿਚ ਭਰਤੀ ਰਿਹਾ। ਉਸਦੇ ਆਪਣੇ ਸਰੀਰ ਦਾ 40 ਫੀਸਦੀ ਭਾਰ ਘੱਟ ਹੋ ਗਿਆ ਸੀ। ਸਿੰਘ ਨੂੰ ਟੀਮ ਇੰਡੀਆ ਵਿਚ ਵਾਪਸੀ ਕਰਨ ਲਈ ਲਗਭਗ 2 ਸਾਲ ਲੱਗ ਗਏ।

ਇਹ ਵੀ ਪੜ੍ਹੋ: ਰਿਸ਼ਭ ਪੰਤ ਦੇ ਮਾਮਲੇ 'ਤੇ ਬੋਲੇ ਕਪਿਲ ਦੇਵ, ਅਜਿਹੇ ਹਾਦਸਿਆਂ ਤੋਂ ਬਚਣ ਲਈ ਦਿੱਤੀ ਨੇਕ ਸਲਾਹ

2008 ਦੇ ਸੁਲਤਾਨ ਅਜਲਾਨ ਸ਼ਾਹ ਕੱਪ ਵਿਚ ਉਸਦੀ ਵਾਪਸੀ ਹੋਈ। 9 ਗੋਲਾਂ ਦੇ ਨਾਲ ਉਹ ਟਾਪ ਸਕੋਰਰ ਵੀ ਰਿਹਾ। ਅਗਲੇ ਸਾਲ ਉਹ ਇਸੇ ਟੂਰਨਾਮੈਂਟ ਵਿਚ ਬਤੌਰ ਕਪਤਾਨ ਪਹੁੰਚਿਆ ਤੇ ਜਿੱਤਿਆ ਵੀ। ਸੰਦੀਪ ਨੇ 6 ਗੋਲ ਕੀਤੇ ਤੇ ਉਹ ਟੂਰਨਾਮੈਂਟ ਦਾ ਬੈਸਟ ਖਿਡਾਰੀ ਬਣਿਆ। ਭਾਰਤੀ ਹਾਕੀ ਬੀਜਿੰਗ ਓਲੰਪਿਕ 2008 ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। 2012 ਓਲੰਪਿਕ ਦੇ ਕਾਰਨ ਕੁਆਲੀਫਾਇੰਗ ਮੁਹਿੰਮ ਵਿਚ ਸੰਦੀਪ ਨੇ 16 ਗੋਲ ਕੀਤੇ। ਉਸ ਨੇ ਆਖਰੀ ਕੁਆਲੀਫਾਇਰ ਵਿਚ ਫਰਾਂਸ ਵਿਰੁੱਧ 5 ਗੋਲ ਕੀਤੇ ਸਨ, ਜਿਹੜੇ ਸਾਰੇ ਪੈਨਲਟੀ ਕਾਰਨਰ ’ਤੇ ਆਏ ਸਨ। ਸੰਦੀਪ ਨੂੰ ‘ਫਲਿੱਕਰ ਸਿੰਘ’ ਦਾ ਨਾਂ ਦਿੱਤਾ ਗਿਆ, ਕਿਉਂਕਿ ਉਸਦੀ ਡ੍ਰੈਗ ਫਲਿੱਕ ਗਤੀ 145 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾਂਦੀ ਸੀ।

ਸੰਦੀਪ ਦੇ ਸੀਨੀਅਰ ਸਾਥੀਆਂ ਨੇ ਦੱਸਿਆ ਕਿ ਸੰਦੀਪ ਨੇ ਹਮੇਸ਼ਾ ਸੀਨੀਅਰ ਖਿਡਾਰੀਆਂ ਦਾ ਸਨਮਾਨ ਕੀਤਾ ਹੈ। ਉਸਦੇ ਜੂਨੀਅਰ ਕਰੀਅਰ ਦੀ ਸ਼ੁਰੂਆਤ ਵਿਚ ਅਸੀਂ ਸਾਰੇ ਜਾਣਦੇ ਸੀ ਕਿ ਉਹ ਕਿੰਨਾ ਖ਼ਾਸ ਹੈ ਪਰ ਉਹ ਹਮੇਸ਼ਾ ਵਧੇਰੇ ਜਾਣਨ ਲਈ ਉਤਸ਼ਾਹਿਤ ਰਹਿੰਦਾ ਸੀ। ਜਦੋਂ ਉਹ ਸੀਨੀਅਰ ਟੀਮ ਵਿਚ ਉੱਭਰਿਆ ਤਾਂ ਇਹ ਅਜਿਹਾ ਸੀ ਜਿਵੇਂ ਭਾਰਤ ਨੂੰ ਜੁਗਰਾਜ ਸਿੰਘ ਵਾਪਸ ਮਿਲ ਰਿਹਾ ਹੋਵੇ। ਸੱਟ ਤੋਂ ਬਾਅਦ ਜਿਸ ਤਰ੍ਹਾਂ ਨਾਲ ਉਸ ਨੇ ਵਾਪਸੀ ਕੀਤੀ, ਉਹ ਉਸਦੀ ਇੱਛਾ ਸ਼ਕਤੀ ਦੇ ਬਾਰੇ ਵਿਚ ਦਰਸਾਉਂਦਾ ਹੈ। ਇਕ ਖੇਡ ਮੰਤਰੀ ਦੇ ਰੂਪ ਵਿਚ ਜਦੋਂ ਵੀ ਉਹ ਦੌਰੇ ’ਤੇ ਹੁੰਦਾ ਸੀ ਤਾਂ ਆਪਣੇ ਸੀਨੀਅਰਾਂ ਨਾਲ ਮਿਲਣਾ ਤੇ ਉਨ੍ਹਾਂ ਦਾ ਸਨਮਾਨ ਕਰਨਾ ਨਿਸ਼ਚਿਤ ਕਰਦਾ ਸੀ।

ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ

ਇਹ ਲੱਗੇ ਹਨ ਦੋਸ਼

ਸ਼ਿਕਾਇਤਕਰਤਾ ਨੇ ਸਿੰਘ ’ਤੇ ਜਿਣਸੀ ਸ਼ੋਸ਼ਣ, ਗਲਤ ਤਰੀਕੇ ਨਾਲ ਬੰਧਕ ਬਣਾਉਣ, ਪਿੱਛਾ ਕਰਨ ਤੇ ਅਪਰਾਧਕ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਐਤਵਾਰ ਨੂੰ ਰੋਹਤਕ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਵਰਕਰਾਂ ਨੇ ਮੰਗ ਕੀਤੀ ਕਿ ਸੰਦੀਪ ਸਿੰਘ ਨੂੰ ਬਰਖ਼ਾਸਤ ਕੀਤਾ ਜਾਵੇ। ਮੰਤਰੀ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਤੇ ਆਪਣੀ ਵੀ ਸ਼ਿਕਾਇਤ ਦਰਜ ਕਰਵਾਈ। ਰਾਜ ਦੇ ਪੁਲਸ ਮੁਖੀ ਪੀ. ਕੇ. ਅਗਰਵਾਲ ਨੇ ਸਿੰਘ ਵਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਏ. ਡੀ. ਜੀ. ਪੀ. ਮਮਤਾ ਸਿੰਘ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਹੈ।

ਖੇਡ ਮੰਤਰੀ ਦੇ ਰੂਪ ਵਿਚ ਕਾਰਜਕਾਲ

ਸਿੰਘ ਭਾਰਤੀ ਹਾਕੀ ਇਤਿਹਾਸ ਦੇ ਸਰਵਸ੍ਰੇਸ਼ਠ ਫਲਿੱਕਰਾਂ ਵਿਚੋਂ ਇਕ ਹੈ। ਉਸ ਨੇ 200 ਤੋਂ ਵੱਧ ਕੌਮਾਂਤਰੀ ਮੈਚਾਂ ਵਿਚ 150 ਤੋਂ ਵੱਧ ਗੋਲ ਕੀਤੇ ਹਨ। ਖੇਡ ਮੰਤਰੀ ਦੇ ਰੂਪ ਵਿਚ ਉਸ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਪੰਚਕੁਲਾ ਵਿਚ ਚੌਥੀਆਂ ਖੇਡੋ ਇੰਡੀਆ ਯੂਥ ਖੇਡਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਖੇਡ ਵਿਭਾਗ ਵਲੋਂ ਸਟੇਡੀਅਮ ਵਿਚ ਅਭਿਆਸ ਲਈ ਖਿਡਾਰੀਆਂ ਤੋਂ ਫੀਸ ਮੰਗਣ ਦੇ ਫੈਸਲੇ ਦਾ ਵਿਰੋਧ ਹੋਇਆ ਸੀ, ਜਿਸ ਨੂੰ ਸਿੰਘ ਨੂੰ ਇਸ ਕਦਮ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਉਸਦੇ ਕਾਰਜਕਾਲ ਵਿਚ ਖੇਡ ਵਿਭਾਗ ਨੇ ਏ, ਬੀ ਤੇ ਸੀ ਸ਼੍ਰੇਣੀ ਦੇ ਖਿਡਾਰੀਆਂ ਦਾ ਰਿਜ਼ਰਵ ਕੋਟਾ ਵੀ ਖ਼ਤਮ ਕਰ ਦਿੱਤਾ।

ਇਹ ਵੀ ਪੜ੍ਹੋ: ਜੇਕਰ ਮੰਨੀ ਹੁੰਦੀ ਸ਼ਿਖਰ ਧਵਨ ਦੀ ਇਹ ਸਲਾਹ ਤਾਂ ਭਿਆਨਕ ਹਾਦਸੇ ਦਾ ਸ਼ਿਕਾਰ ਨਾ ਹੁੰਦੇ ਰਿਸ਼ਭ ਪੰਤ, ਵੀਡੀਓ ਵਾਇਰਲ


cherry

Content Editor

Related News