ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਨੰਬਰ ਇਕ ਸ਼ਤਰੰਜ ਖਿਡਾਰੀ ਨੂੰ ਹਰਾਉਣ ਲਈ ਪ੍ਰਗਾਨਨੰਦਾ ਨੂੰ ਦਿੱਤੀ ਵਧਾਈ

Wednesday, Feb 23, 2022 - 04:41 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਉਣ ਵਾਲੇ ਭਾਰਤੀ ਨੌਜਵਾਨ ਗ੍ਰੈਂਡਮਾਸਟਰ ਆਰ ਪ੍ਰਗਾਨਨੰਦਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਉਪਲੱਬਧੀ 'ਤੇ ਦੇਸ਼ ਨੂੰ ਮਾਣ ਹੈ।

PunjabKesari

ਪ੍ਰਧਾਨ ਮੰਤਰੀ ਨੇ ਇਕ ਟਵੀਟ ਵਿਚ ਕਿਹਾ, 'ਨੌਜਵਾਨ ਪ੍ਰਤਿਭਾਸ਼ਾਲੀ ਖਿਡਾਰੀ ਆਰ ਪ੍ਰਗਾਨਨੰਦਾ ਦੀ ਸਫ਼ਲਤਾ ਤੋਂ ਅਸੀਂ ਸਾਰੇ ਖੁਸ਼ ਹਾਂ। ਮਸ਼ਹੂਰ ਚੈਂਪੀਅਨ ਮੈਗਨਸ ਕਾਰਲਸਨ ਖ਼ਿਲਾਫ਼ ਉਨ੍ਹਾਂ ਦੀ ਜਿੱਤ ਦੀ ਉਪਲੱਬਧੀ 'ਤੇ ਮਾਣ ਹੈ। ਮੈਂ ਪ੍ਰਤਿਭਾਸ਼ਾਲੀ ਪ੍ਰਗਾਨਨੰਦਾ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।"

ਦੱਸਣਯੋਗ ਹੈ ਕਿ ਪ੍ਰਗਾਨਨੰਦਾ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਸ ਮਾਸਟਰਸ ਦੇ 8ਵੇਂ ਦੌਰ 'ਚ ਕਾਰਲਸਨ ਨੂੰ ਹਰਾ ਕੇ ਪਿਛਲੇ ਦਿਨਾਂ 'ਚ ਉਲਟਫੇਰ ਕੀਤਾ ਸੀ। ਉਹ ਨਾਰਵੇ ਦੇ ਇਸ ਸੁਪਰਸਟਾਰ ਨੂੰ ਹਰਾਉਣ ਵਾਲੇ ਤੀਜੇ ਭਾਰਤੀ ਖਿਡਾਰੀ ਹੈ।


cherry

Content Editor

Related News