ਪ੍ਰਧਾਨ ਮੰਤਰੀ ਨੇ ਨੌਜਵਾਨ ਟੇਬਲ ਟੈਨਿਸ ਖਿਡਾਰੀ ਵਿਸ਼ਵ ਦੀਨਦਿਆਲਨ ਦੀ ਮੌਤ ''ਤੇ ਪ੍ਰਗਟਾਇਆ ਸੋਗ
Monday, Apr 18, 2022 - 05:22 PM (IST)
ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਨੌਜਵਾਨ ਭਾਰਤੀ ਟੇਬਲ ਟੈਨਿਸ ਖਿਡਾਰੀ ਵਿਸ਼ਵ ਦੀਨਦਿਆਲਨ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਕਈ ਮੁਕਾਬਲਿਆਂ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ। ਮੇਘਾਲਿਆ ਦੇ ਰੀ-ਭੋਈ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਦੀਨਦਿਆਲਨ ਦੀ ਮੌਤ ਹੋ ਗਈ ਸੀ। ਉਹ 18 ਸਾਲ ਦੇ ਸਨ ਅਤੇ 83ਵੀਂ ਸੀਨੀਅਰ ਨੈਸ਼ਨਲ ਅਤੇ ਇੰਟਰ-ਸਟੇਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਸ਼ਿਲਾਂਗ ਜਾ ਰਹੇ ਸਨ।
ਇਹ ਵੀ ਪੜ੍ਹੋ: 18 ਸਾਲਾ ਭਾਰਤੀ ਟੇਬਲ ਟੈਨਿਸ ਖਿਡਾਰੀ ਦੀ ਸੜਕ ਹਾਦਸੇ 'ਚ ਮੌਤ
ਇੱਕ ਟਵੀਟ ਵਿੱਚ ਮੋਦੀ ਨੇ ਕਿਹਾ, 'ਟੇਬਲ ਟੈਨਿਸ ਚੈਂਪੀਅਨ ਵਿਸ਼ਵ ਦੀਨਦਿਆਲਨ ਦੀ ਮੌਤ ਦੁਖਦ ਅਤੇ ਸਦਮੇ ਵਾਲੀ ਹੈ। ਸਾਥੀ ਖਿਡਾਰੀਆਂ ਦੁਆਰਾ ਉਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਸੀ ਅਤੇ ਕਈ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਆਪਣੀ ਉੱਤਮਤਾ ਨੂੰ ਸਾਬਤ ਕੀਤਾ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਹਮਦਰਦੀ ਹੈ।'
ਇਹ ਵੀ ਪੜ੍ਹੋ: IPL 'ਤੇ ਮੰਡਰਾਏ ਕੋਰੋਨਾ ਦੇ ਬੱਦਲ, ਦਿੱਲੀ ਕੈਪੀਟਲਜ਼ ਨੂੰ ਮੁਲਤਵੀ ਕਰਨਾ ਪਿਆ ਪੁਣੇ ਦਾ ਦੌਰਾ