ਸੱਟ ਕਾਰਨ ਕੈਰੋਲੀਨਾ ਆਸਟਰੇਲੀਆਈ ਓਪਨ ਤੋਂ ਬਾਹਰ

Thursday, Dec 16, 2021 - 09:29 PM (IST)

ਸੱਟ ਕਾਰਨ ਕੈਰੋਲੀਨਾ ਆਸਟਰੇਲੀਆਈ ਓਪਨ ਤੋਂ ਬਾਹਰ

ਮੈਲਬੋਰਨ- ਕੈਰੋਲੀਨਾ ਪਲਿਸਕੋਵਾ ਨੇ ਹੱਥ ਦੀ ਸੱਟ ਦੇ ਕਾਰਨ ਅਗਲੇ ਮਹੀਨੇ ਹੋਣ ਵਾਲੇ ਆਸਟਰੇਲੀਆਈ ਓਪਨ ਤੇ 2 ਅਭਿਆਸ ਟੂਰਨਾਮੈਂਟਾਂ ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ । ਆਸਟਰੇਲੀਆਈ ਓਪਨ ਅਧਿਕਾਰੀਆਂ ਨੇ ਵੀਰਵਾਰ ਨੂੰ ਇਸਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ- 'ਤੁਹਾਡੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ।'

ਇਹ ਖ਼ਬਰ ਪੜ੍ਹੋ- AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ 'ਚ

PunjabKesari


ਪਲਿਸਕੋਵਾ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲਿਖਿਆ ਸੀ- ਅਭਿਆਸ ਦੇ ਦੌਰਾਨ ਮੇਰੇ ਸੱਜੇ ਹੱਥ 'ਚ ਸੱਟ ਲੱਗ ਗਈ ਹੈ। ਹੁਣ ਐਡੀਲੇਡ, ਸਿਡਨੀ ਤੇ ਆਸਟਰੇਲੀਆਈ ਓਪਨ ਨਹੀਂ ਖੇਡ ਸਕਾਂਗੀ। ਆਸਟਰੇਲੀਆਈ ਓਪਨ 17 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ।

ਇਹ ਖ਼ਬਰ ਪੜ੍ਹੋ- AUS v ENG : ਬਰਾਡ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਤੀਜੇ ਇੰਗਲਿਸ਼ ਖਿਡਾਰੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News