ਕਾਰਲਸਨ ਨਾਲ ਉਸਦੇ ਦੇਸ਼ ’ਚ ਖੇਡਣਾ ਮੇਰੇ ਲਈ ਚੁਣੌਤੀ ਨਹੀਂ : ਪ੍ਰਗਿਆਨੰਦਾ

05/22/2024 8:23:03 PM

ਸਟਵਾਂਗਰ (ਨਾਰਵੇ)- ਕਈ ਵਾਰ ਮੈਗਨਸ ਕਾਰਲਸਨ ਨੂੰ ਹਰਾਉਣ ਤੋਂ ਬਾਅਦ ਨੌਜਵਾਨ ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੂੰ ਲੱਗਦਾ ਹੈ ਕਿ ਉਹ ਜਦੋਂ 27 ਮਈ ਤੋਂ ਇੱਥੇ ਸ਼ੁਰੂ ਹੋ ਰਹੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿਚ ਕਈ ਵਾਰ ਦੇ ਵਿਸ਼ਵ ਚੈਂਪੀਅਨ ਨਾਲ ਉਸਦੇ ਹੀ ਦੇਸ਼ ਵਿਚ ਭਿੜੇਗਾ ਤਾਂ ਉਸ ’ਤੇ ਕੋਈ ਦਬਾਅ ਨਹੀਂ ਹੋਵੇਗਾ।

ਪ੍ਰਗਿਆਨੰਦਾ ਨੇ ਆਖਰੀ ਵਾਰ 33 ਸਾਲ ਦੇ ਕਾਰਲਸਨ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਵਾਰਸਾ ਵਿਚ ਗ੍ਰੈਂਡ ਸ਼ਤਰੰਜ ਟੂਰ ਦੇ ਸੁਪਰਬੇਟ ਰੈਪਿਡ ਤੇ ਬਲਿਟਜ਼ ਟੂਰਨਾਮੈਂਟ ਵਿਚ ਹਰਾਇਆ ਸੀ। ਪ੍ਰਗਿਆਨੰਦਾ ਦੇ ਨਾਲ ਉਸਦੀ ਭੈਣ ਆਰ. ਵੈਸ਼ਾਲੀ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲਵੇਗੀ। ਵੈਸ਼ਾਲੀ ਪਹਿਲੀ ਵਾਰ ਨਾਰਵੇ ਸ਼ਤਰੰਜ ਮਹਿਲਾ ਟੂਰਨਾਮੈਂਟ ਵਿਚ ਖੇਡੇਗੀ।

ਪ੍ਰਗਿਆਨੰਦਾ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਮੈਗਨਸ ਨਾਲ ਉਸਦੇ ਦੇਸ਼ ਵਿਚ ਖੇਡਣਾ ਮੇਰੇ ਲਈ ਕੋਈ ਚੁਣੌਤੀ ਹੈ। ਵੈਸੇ ਇਹ ਆਪਣੇ ਦੇਸ਼ ਵਿਚ ਖੇਡਣ ਵਾਲੇ ਖਿਡਾਰੀ ਲਈ ਮਾਇਨੇ ਰੱਖਦਾ ਹੈ ਪਰ ਮੇਰੇ ਲਈ ਨਹੀਂ।’’

ਇਸ 11 ਦਿਨ ਤਕ ਚੱਲਣ ਵਾਲੇ ਟੂਰਨਾਮੈਂਟ ਵਿਚ ਘਰੇਲੂ ਦਾਅਵੇਦਾਰ ਕਾਰਲਸਨ ਤੋਂ ਇਲਾਵਾ ਵਿਸ਼ਵ ਚੈਂਪੀਅਨ ਡਿੰਗ ਲੀਰੇਨ ਤੇ ਹਿਕਾਰੂ ਨਾਕਾਮੁਰਾ ਵਰਗੇ ਖਿਡਾਰੀ ਵੀ ਹਿੱਸਾ ਲੈਣਗੇ। ਪਿਛਲੇ ਸਾਲ ਫਿਡੇ ਵਿਸ਼ਵ ਕੱਪ ਵਿਚ ਕਾਰਲਸਨ ਨਾਲ ਆਪਣੀ ਵਿਰੋਧਤਾ ਦੇ ਬਾਰੇ ਵਿਚ ਭਾਰਤੀ ਗ੍ਰੈਂਡ ਮਾਸਟਰਸ ਨੇ ਕਿਹਾ ਕਿ ਇੱਥੋਂ ਦਾ ਤਜਰਬਾ ਉਸ ਨੂੰ ਭਵਿੱਖ ਦੀਆਂ ਪ੍ਰਤੀਯੋਗਿਤਾਵਾਂ ਵਿਚ ਮਦਦ ਕਰੇਗਾ।
 


Tarsem Singh

Content Editor

Related News