ਪਾਕਿ ''ਚ ਟੀ20 ਟੂਰਨਾਮੈਂਟ ''ਚ ਖਿਡਾਰੀਆਂ ਨੇ ਕੀਤਾ ''ਬਾਇਓ ਬੱਬਲ'' ਦਾ ਉਲੰਘਣ

Saturday, Oct 17, 2020 - 01:23 AM (IST)

ਪਾਕਿ ''ਚ ਟੀ20 ਟੂਰਨਾਮੈਂਟ ''ਚ ਖਿਡਾਰੀਆਂ ਨੇ ਕੀਤਾ ''ਬਾਇਓ ਬੱਬਲ'' ਦਾ ਉਲੰਘਣ

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ 9 ਖਿਡਾਰੀਆਂ ਅਤੇ ਤਿੰਨ ਅਧਿਕਾਰੀਆਂ ਨੇ ਰਾਵਲਪਿੰਡੀ 'ਚ ਚੱਲ ਰਹੇ ਰਾਸ਼ਟਰੀ ਟੀ-20 ਕੱਪ ਦੇ ਦੌਰਾਨ 'ਬਾਇਓ ਬੱਬਲ' ਦਾ ਉਲੰਘਣ ਕੀਤਾ। ਇਨ੍ਹਾਂ ਕ੍ਰਿਕਟਰਾਂ 'ਚ ਰਾਸ਼ਟਰੀ ਟੀਮ ਦੇ ਕੁਝ ਖਿਡਾਰੀ ਵੀ ਸ਼ਾਮਲ ਹਨ। ਰਾਵਲਪਿੰਡੀ 'ਚ ਹੋਟਲ 'ਚ ਕੋਵਿਡ-19 ਪ੍ਰੋਟੋਕਾਲ ਦੇ ਉਲੰਘਣ ਤੋਂ ਨਾਰਾਜ਼ ਪੀ. ਸੀ. ਬੀ. ਨੇ ਕਿਹਾ ਕਿ ਭਵਿੱਖ 'ਚ ਜੇਕਰ ਕੋਈ ਖਿਡਾਰੀ ਜਾਂ ਅਧਿਕਾਰੀ 'ਬਾਇਓ ਬੱਬਲ' ਦਾ ਉਲੰਘਣ ਕਰਦਾ ਹੈ ਤਾਂ ਉਸ ਟੂਰਨਾਮੈਂਟ ਤੋਂ ਤੁਰੰਤ ਬਾਹਰ ਕਰ ਦਿੱਤਾ ਜਾਵੇਗਾ।
ਪੀ. ਸੀ. ਬੀ. ਨੇ ਖਿਡਾਰੀਆਂ ਦੇ ਨਾਂ ਨਹੀਂ ਦੱਸੇ ਪਰ ਮੀਡੀਆ ਖ਼ਬਰਾਂ ਦੇ ਅਨੁਸਾਰ ਫਖਰ ਜਮਾਂ, ਇਮਾਮ ਉਲ ਹਕ, ਖੁਰਰਮ ਮੰਜੂਰ, ਮੁਹੰਮਦ ਹਫੀਜ਼, ਰਾਸ਼ਿਦ ਖਾਨ, ਬਾਸਿਤ ਅਲੀ, ਕਾਮਰਾਨ ਅਕਮਲ, ਸੋਹੇਲ ਖਾਨ, ਅਬਦੁੱਲ ਰੱਜਾਕ, ਅਨਵਰ ਅਲੀ, ਯਾਸਿਕ ਸ਼ਾਹ ਅਤੇ ਉਸਮਾਨ ਸ਼ਿਨਵਾਰੀ ਇਹ ਖਿਡਾਰੀ ਹਨ।


author

Gurdeep Singh

Content Editor

Related News