Playboy ਮਾਡਲ ਬ੍ਰਿਟਨੀ ਵਾਰਡ ਤੇ F-1 ਸਟਾਰ Jenson Button ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

Tuesday, Mar 15, 2022 - 12:43 PM (IST)

Playboy ਮਾਡਲ ਬ੍ਰਿਟਨੀ ਵਾਰਡ ਤੇ F-1 ਸਟਾਰ Jenson Button ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

ਸਪੋਰਟਸ ਡੈਸਕ- ਫਾਰਮੂਲਾ-1 ਸਟਾਰ ਜੇਂਸਨ ਬਟਨ ਨੇ ਆਖ਼ਰਕਾਰ ਆਪਣੇ ਦੋ ਬੱਚਿਆਂ ਦੀ ਮਾਂ ਤੇ ਮਸ਼ਹੂਰ ਪਲੇਅਬੁਆਏ ਮਾਡਲ ਬ੍ਰਿਟਨੀ ਵਾਰਡ ਦੇ ਨਾਲ ਵਿਆਹ ਕਰਾ ਲਿਆ ਹੈ। ਸਟਾਰ ਜੋੜੀ ਪਹਿਲਾਂ 2019 'ਚ ਪਹਿਲੇ ਪੁੱਤਰ ਦੇ ਜਨਮ ਦੇ ਕੁਝ ਸਮੇਂ ਬਾਅਦ ਵਿਆਹ ਕਰਨ ਜਾ ਰਹੇ ਸਨ ਪਰ ਇਸ ਦੌਰਾਨ ਬ੍ਰਿਟਨੀ ਅਚਾਨਕ ਪ੍ਰੈਗਨੈਂਟ ਹੋ ਗਈ। ਜੋੜੇ ਨੇ ਦੂਜੇ ਬੱਚੇ ਦੇ ਜਨਮ ਦੇ ਬਾਅਦ ਹੀ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ। ਹੁਣ ਜਦੋਂ ਉਨ੍ਹਾਂ ਦੇ ਦੋ ਬੱਚੇ ਹੋ ਗਏ ਹਨ ਤਾਂ ਅਜਿਹੇ 'ਚ ਜੇਂਸਨ ਤੇ ਬ੍ਰਿਟਨੀ ਨੇ ਵਿਆਹ ਲਈ ਸਮਾਂ ਕੱਢਿਆ। ਫਲੋਰਿਡਾ ਦੇ ਪਾਲਮ ਬੀਚ 'ਤੇ ਹੋਏ ਸਮਾਗਮ 'ਚ ਸਟਾਰ ਜੋੜੀ ਦੇ ਕਰੀਬੀ ਦੋਸਤ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ : ਰਿਸ਼ਭ ਪੰਤ ਬਣੇ ਮੈਨ ਆਫ ਦਿ ਸੀਰੀਜ਼, ਕਿਹਾ- ਮੈਂ ਗ਼ਲਤੀਆਂ ਕੀਤੀਆਂ ਪਰ ਹੁਣ ਬਿਹਤਰ ਹੋ ਰਿਹਾ ਹਾਂ

PunjabKesari

PunjabKesari

PunjabKesari

42 ਸਾਲਾ ਜੇਨਸਨ ਨੇ ਵਿਆਹ 'ਤੇ ਇਕ ਰਿਵਾਇਤੀ ਟਕਸ ਪਹਿਨਿਆ ਸੀ ਜਦਕਿ 31 ਸਾਲਾ ਬ੍ਰਿਟਨੀ ਨੇ ਇਕ ਕਲਾਸਿਕ ਸਫ਼ੈਦ ਸਾਟਨ ਪੋਸ਼ਾਕ ਪਹਿਨੀ ਸੀ। ਜੇਸਨ ਨੇ ਇਸ ਤੋਂ ਪਹਿਲਾਂ ਮਾਡਲ ਜੇਸਿਕਾ ਮਿਚਿਬਾਟਾ ਨਾਲ ਵਿਆਹ ਕੀਤਾ ਸੀ ਤੇ ਦੋਵੇਂ 2015 'ਚ ਵੱਖ ਹੋ ਗਏ ਸਨ। ਫਿਲਹਾਲ, ਬ੍ਰਿਟਨੀ ਤੇ ਜੇਸਨ ਦੇ ਵਿਆਹ 'ਚ ਅਦਾਕਾਰਾ ਰੇਨੀ ਜੇਲਵੇਗਰ ਤੇ ਉਨ੍ਹਾਂ ਦੇ ਟੀਵੀ ਐਂਕਰ ਪਾਰਟਨਰ ਐਂਟ ਏਂਸਟੇਡ ਖ਼ਾਸ ਤੌਰ 'ਤੇ ਪੁੱਜੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਨਵੇਂ ਵਿਆਹੇ ਜੋੜੇ ਦੀ ਇਕ ਤਸਵੀਰ ਅਪਲੋਡ ਕੀਤੀ ਹੈ ਜਿਸ ਦੇ ਨਾਲ ਲਿਖਿਆ ਹੈ- ਹੁਣ ਤੁਸੀਂ ਵਿਆਹ ਕਿਵੇਂ ਕਰਦੇ ਹੋ।

ਇਹ ਵੀ ਪੜ੍ਹੋ : ਜਾਣੋ ਆਪਣੇ ਜੱਫਿਆਂ ਲਈ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਬਾਰੇ

PunjabKesari

PunjabKesari

PunjabKesari

ਬ੍ਰਿਟਨੀ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਗਲੈਮਰਸ ਲਾਈਫ਼ ਲਈ ਇੰਸਟਾਗ੍ਰਾਮ 'ਤੇ ਕਾਫ਼ੀ ਮਸ਼ਹੂਰ ਹੈ। ਉਨ੍ਹਾਂ ਦੇ ਇੰਸਟਾ 'ਤੇ ਲੱਖਾਂ ਫਾਲੋਅਰਸ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਵੀ ਬ੍ਰਿਟਨੀ ਨੂੰ ਫੋਲੋ ਕਰਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News